ਨੈਸ਼ਨਲ ਡੈਸਕ- ਰਾਜਸਥਾਨ ਦੇ ਲੋਕ ਦੇਵਤਾ ਬਾਬਾ ਰਾਮਦੇਵ ਜੀ ਦੇ ਮੇਲੇ ਲਈ ਪੈਦਲ ਯਾਤਰਾ ਕਰ ਰਹੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਦੇ ਇੱਕ 66 ਸਾਲਾ ਬਜ਼ੁਰਗ ਸ਼ਰਧਾਲੂ ਦੀ ਬੀਕਾਨੇਰ ਜ਼ਿਲ੍ਹੇ 'ਚ ਰਾਤ ਦੇ ਨੂੰ ਅਰਾਮ ਕਰਨ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਤਹਿਸੀਲ ਦੇ ਪਿੰਡ 'ਚੱਕ 1-ਐੱਸ.ਜੇ.ਐੱਮ.' ਦੇ ਰਹਿਣ ਵਾਲੇ ਰੇਖਾਰਾਮ ਵਜੋਂ ਹੋਈ ਹੈ।
ਰੇਖਾਰਾਮ ਅਨੂਪਗੜ੍ਹ ਤੋਂ ਲੋਕ ਦੇਵਤਾ ਬਾਬਾ ਰਾਮਦੇਵ ਦੇ ਦਰਸ਼ਨਾਂ ਲਈ ਪੈਦਲ ਰਾਮਦੇਵਰਾ (ਜੈਸਲਮੇਰ) ਜਾ ਰਹੇ ਸੀ। ਸ਼ਨੀਵਾਰ ਸਵੇਰੇ ਬੀਕਾਨੇਰ ਦੇ ਸ਼ੋਭਾਸਰ ਪਿੰਡ ਨੇੜੇ ਲਗਾਏ ਗਏ ਸੇਵਾ ਸਮਿਤੀ ਦੇ ਟੈਂਟ ਵਿੱਚ ਜਦੋਂ ਲੋਕਾਂ ਨੇ ਸੁੱਤੇ ਪਏ ਰੇਖਾਰਾਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਨਹੀਂ ਉੱਠੇ ਤੇ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਬਦਲ ਜਾਵੇਗਾ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਦਾ ਪੂਰਾ ਸਿਸਟਮ ! ਸਰਕਾਰ ਨੇ ਲਾਂਚ ਕੀਤਾ 'ਭੂ-ਆਧਾਰ'
NEXT STORY