ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸਦਰ ਡੋਨਾਲਡ ਟਰੰਪ ਦੀ ਨਵੀਂ ਦੱਖਣੀ ਏਸ਼ੀਆ ਨੀਤੀ ਦੀ ਹਮਾਇਤ ਵਿਚ ਅੱਗੇ ਆਏ ਅਮਰੀਕੀ ਕਾਂਗਰਸ ਦੇ ਨੇਤਾਵਾਂ ਨੇ ਕਿਹਾ ਹੈ ਕਿ ਪੈਂਟਾਗਨ ਨੂੰ ਪਾਕਿਸਤਾਨ ਨੂੰ ਅੱਤਵਾਦ ਦੀ ਹਮਾਇਤ ਜਾਰੀ ਰੱਖਣ ਦੇ ਨਤੀਜੇ ਦਿਖਾਉਣੇ ਚਾਹੀਦੇ ਹਨ। ਟਰੰਪ ਨੇ ਅਗਸਤ ਵਿਚ ਦੱਖਣੀ ਏਸ਼ੀਆ ਅਤੇ ਅਫਗਾਨਿਸਤਾਨ ਲਈ ਅਮਰੀਕਾ ਦੀ ਨਵੀਂ ਨੀਤੀ ਦਾ ਖੁਲਾਸਾ ਕਰਦੇ ਹੋਏ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਵਾਉਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਸੀ। ਕਾਂਗਰਸ ਵਿਚ ਦੋਹਾਂ ਪਾਰਟੀਆਂ ਦੇ ਨੇਤਾਵਾਂ ਨੇ ਰੱਖਿਆ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸੁਰੱਖਿਆ ਮਦਦ ਉੱਤੇ ਨੇੜਤਾ ਨਾਲ ਨਜ਼ਰ ਰੱਖੇ ਅਤੇ ਯਕੀਨੀ ਕਰੇ ਕਿ ਦੇਸ਼ ਅੱਤਵਾਦੀ ਧੜਿਆਂ ਦੀ ਹਮਾਇਤ ਕਰਨ ਲਈ ਇਸ ਦਾ ਇਸਤੇਮਾਲ ਨਾ ਕਰਨ।
ਸੰਸਦ ਮੈਂਬਰਾਂ ਨੇ ਸੈਨੇਟ ਅਤੇ ਪ੍ਰਤੀਨਿਧੀ ਸਭਾ ਦੀ ਹਥਿਆਰਬੰਦ ਫੋਰਸ ਕਮੇਟੀਆਂ ਦੀ ਕਲ ਜਾਰੀ ਇਕ ਸਾਂਝੀ ਰਿਪੋਰਟ ਵਿਚ ਪੈਂਟਾਗਨ ਨੂੰ ਕਿਹਾ ਕਿ ਉਹ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਹਮਾਇਤ ਦੇਣਾ ਜਾਰੀ ਰੱਖਣ ਦੇ ਨਤੀਜੇ ਦਿਖਾਉਣ। ਸੰਸਦ ਮੈਂਬਰਾਂ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਭਾਰਤੀ ਸੁਰੱਖਿਆ ਫੋਰਸਾਂ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਤੋਂ ਅਮਰੀਕਾ ਵਿਚ ਬਣੀਆਂ ਰਾਈਫਲਾਂ ਬਰਾਮਦ ਕੀਤੀਆਂ ਸਨ, ਜੋ ਪਾਕਿਸਤਾਨ ਲਈ ਬਣਾਈਆਂ ਗਈਆਂ ਸਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਅੱਤਵਾਦੀਆਂ ਤੋਂ ਹਥਿਆਰ ਬਰਾਮਦ ਹੋਣ ਸਬੰਧੀ ਸਵਾਲ ਦਾ ਜਵਾਬ ਦੇਣ ਤੋਂ ਮਨਾਂ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਆਪ ਇਸ ਮਾਮਲੇ ਵਿਚ ਭਾਰਤ ਸਰਕਾਰ ਦੀ ਜਾਂਚ ਦੇ ਸਬੰਧ ਵਿਚ ਉਨ੍ਹਾਂ ਦੇ ਕੋਲ ਜਾਣ। ਪ੍ਰਤੀਨਿਧੀ ਸਭਾ ਨੇ ਇਕ ਹੋਰ ਕਦਮ ਚੁਕਦੇ ਹੋਏ ਆਪਣੇ ਇਸ ਸੰਸ਼ੋਧਨ ਨੂੰ ਵਾਪਸ ਲੈ ਲਿਆ, ਜਿਸ ਵਿਚ ਸੁਰੱਖਿਆ ਸਹਾਇਤਾ ਸਬੰਧੀ ਪ੍ਰਮਾਣਿਕਤਾ ਲੋੜਾਂ ਨਾਲ ਲਸ਼ਕਰ-ਏ-ਤੋਇਬਾ ਨੂੰ ਹਟਾਉਣ ਦੀ ਗੱਲ ਕੀਤੀ ਗਈ ਸੀ।
ਐਨ.ਡੀ.ਏ. 2018 ਦੇ ਮਨਜ਼ੂਰ ਐਡੀਸ਼ਨ ਮੁਤਾਬਕ ਪਾਕਿਸਤਾਨ ਨੂੰ ਗਠਜੋੜ ਸਹਾਇਤਾ ਨਿਧੀ (ਸੀ. ਐਸ.ਐਫ.) ਤਹਿਤ ਦਿੱਤੀ ਜਾਣ ਵਾਲੀ 70 ਕਰੋੜ ਡਾਲਰ ਦੀ ਮਦਦ ਵਿਚੋਂ 35 ਕਰੋੜ ਡਾਲਰ ਦੀ ਰਾਸ਼ੀ ਰੱਖਿਆ ਮੰਤਰੀ ਤੋਂ ਇਹ ਪ੍ਰਮਾਣਿਕਤਾ ਮਿਲਣ ਉੱਤੇ ਅਧਾਰਿਤ ਹੋਵੇਗੀ ਕਿ ਪਾਕਿਸਤਾਨ ਹੱਕਾਨੀ ਨੈਟਵਰਕ ਖਿਲਾਫ ਸਪੱਸਟ ਕਦਮ ਚੁੱਕ ਰਿਹਾ ਹੈ। ਪਿਛਲੇ ਦੋ ਸਾਲ ਵਿਚ ਅਮਰੀਕਾ ਦੇ ਦੋ ਵਿਦੇਸ਼ ਮੰਤਰੀਆਂ ਐਸ਼ਟਨ ਕਾਰਟਰ ਅਤੇ ਜਿਮ ਮੈਟਿਸ ਨੇ ਪਾਕਿਸਤਾਨ ਵਲੋਂ ਹਕਾਨੀ ਨੈਟਵਰਕ ਖਿਲਾਫ ਕੋਈ ਠੋਸ ਅਤੇ ਸੰਤੋਖਜਨਕ ਕਾਰਵਾਈ ਨਾ ਕੀਤੇ ਜਾਣ ਕਾਰਨ ਉਸ ਨੂੰ ਇਹ ਪ੍ਰਮਾਣਿਕਤਾ ਦੇਣ ਤੋਂ ਮਨਾਂ ਕੀਤਾ ਸੀ।
ਕੈਨੇਡਾ 'ਚ ਮਾਰੇ ਗਏ ਭਾਰਤੀ ਵਿਅਕਤੀ ਦੇ ਪਰਿਵਾਰ ਨੂੰ 5 ਸਾਲਾਂ ਬਾਅਦ ਮਿਲਿਆ ਇਨਸਾਫ
NEXT STORY