ਵਾਸ਼ਿੰਗਟਨ - ਤਾਲਿਬਾਨ ਅਤੇ ਅਫਗਾਨ ਸੁਰੱਖਿਆ ਫੋਰਸਾਂ ਦੇ ਸੰਘਰਸ਼ ਤੋਂ ਦੂਰ ਰਹਿ ਕੇ ਆਪਣੀ ਵਾਪਸੀ ਦੀ ਪ੍ਰਕਿਰਿਆ ਵਿਚ ਲੱਗੀ ਅਮਰੀਕੀ ਫੌਜ ਗਨੀ-ਬਾਈਡੇਨ ਦੀ ਮੁਲਾਕਾਤ ਦੇ ਨਾਲ ਹੀ ਅਚਾਨਕ ਸਰਗਰਮ ਹੋ ਗਈ ਹੈ। ਵਧਦੀ ਹਿੰਸਾ ਦਰਮਿਆਨ ਅਮਰੀਕੀ ਫੌਜ ਨੇ ਤਾਲਿਬਾਨ ਦੇ ਟਿਕਾਣਿਆਂ ’ਤੇ ਬਗਲਾਨ ਅਤੇ ਕੁੰਦੁਜ ਵਿਚ 2 ਵੱਡੇ ਡਰੋਨ ਹਮਲੇ ਕੀਤੇ। ਇਸ ਹਮਲੇ ਵਿਚ ਤਾਲਿਬਾਨ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਉਸਦੇ 35 ਲੜਾਕੇ ਮਾਰੇ ਗਏ ਹਨ।
ਅਮਰੀਕੀ ਰੱਖਿਆ ਮੰਤਰਾਲਾ ਨੇ ਇਨ੍ਹਾਂ ਹਮਲਿਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਜ਼ਰੂਰ ਦੱਸਿਆ ਕਿ ਅਫਗਾਨ ਸੁਰਖਿਆ ਫੋਰਸਾਂ ਨੇ ਕੁੰਦੁਜ ਦੇ ਇਮਾਮ ਸਾਹਿਬ, ਖਾਨ ਆਬਾਦ ਅਤੇ ਗੋਰ ਟਾਪਾ ਵਿਚ ਤਾਲਿਬਾਨ ਦੇ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਇਨ੍ਹਾਂ ਵਿਚ ਤਾਲਿਬਾਨ ਕਮਾਂਡਰ ਕਾਰੀ ਜਵਾਦ ਹਾਸ਼ਮੀ, ਹੈਦਰੀ ਅਤੇ ਮਾਵਲਾਵੀ ਵੀ ਸ਼ਾਮਲ ਹਨ। ਅਫਗਾਨਿਸਤਾਨੀ ਸੁਰੱਖਿਆ ਫੋਰਸਾਂ ਨੇ ਫਰਯਾਬ ਅਤੇ ਪਕਤੀਆ ਸੂਬੇ ਵਿਚ 7 ਜ਼ਿਲਿਆਂ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਹੈ। ਅਫਗਾਨ ਸਪੈਸ਼ਲ ਆਪ੍ਰੇਸ਼ਨ ਫੋਰਸ ਨੇ ਕਾਬੁਲ ਵਿਚ ਢਾਈ ਸੌ ਕਿਲੋਮੀਟਰ ਦੂਰ ਰਾਤ ਨੂੰ ਚਲਾਈ ਮੁਹਿੰਮ ਵਿਚ 16 ਅੱਤਵਾਦੀਆਂ ਨੂੰ ਮਾਰ ਸੁੱਟਿਆ ਅਤੇ 10 ਜ਼ਖਮੀ ਹੋਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ-ਅਸ਼ਰਫ ਗਨੀ ਨੇ ਵ੍ਹਾਈਟ ਹਾਊਸ 'ਚ ਕੀਤੀ ਮੁਲਾਕਾਤ, ਦਿੱਤਾ ਹਰ ਸੰਭਵ ਮਦਦ ਦਾ ਭਰੋਸਾ
NEXT STORY