ਮਾਸਕੋ-ਰੂਸ ਨੇ ਦੋਸ਼ ਲਗਾਇਆ ਹੈ ਕਿ ਅਮਰੀਕੀ ਨੇਵੀ ਲਗਾਤਾਰ ਉਸ ਦੇ ਸਮੁੰਦਰੀ ਇਲਾਕੇ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੀ ਹੈ। ਰੂਸ ਨੇ ਕਿਹਾ ਕਿ ਉਸ ਦੇ ਸਮੁੰਦਰੀ ਇਲਾਕੇ 'ਚ ਦਾਖਲ ਹੋਣ ਵਾਲੇ ਅਮਰੀਕੀ ਜਹਾਜ਼ ਨੂੰ ਉਹ ਤਬਾਹ ਕਰ ਦੇਵੇਗਾ। ਰੂਸ ਨੇ ਦਾਅਵਾ ਕੀਤਾ ਕਿ ਉਸ ਦੇ ਜੰਗੀਬੇੜਿਆਂ ਨੇ ਜਾਪਾਨ ਸਾਗਰ ਦੇ ਉਸ ਦੇ ਇਲਾਕੇ 'ਚ ਦਾਖਲ ਹੋਈ ਅਮਰੀਕੀ ਨੇਵੀ ਜਹਾਜ਼ ਦਾ ਪਿੱਛਾ ਕੀਤਾ। ਅਮਰੀਕੀ ਨੇਵੀ ਦੇ ਇਸ ਜਹਾਜ਼ ਦਾ ਨਾਂ 'ਯੂ.ਐੱਸ.ਐੱਸ.ਜਾਨ ਐੱਸ. ਮੈਕੇਨ' ਹੈ।
ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ'
ਆਰ.ਟੀ. ਦੀ ਇਕ ਰਿਪੋਰਟ ਮੁਤਾਬਕ ਰੂਸ ਨੇ ਦੋਸ਼ ਲਗਾਇਆ ਹੈ ਕਿ 'ਯੂ.ਐੱਸ.ਐੱਸ.ਜਾਨ ਐੱਸ. ਮੈਕੇਨ' ਉਸ ਦੀ ਸਮੁੰਦਰੀ ਸਰਹੱਦ ਦੇ 'ਪੀਟਰ ਦਿ ਗ੍ਰੇਟ ਗਲਫ' ਦੇ ਖੇਤਰ 'ਚ ਦੋ ਕਿਲੋਮੀਟਰ ਅੰਦਰ ਤੱਕ ਚੱਲਾ ਗਿਆ ਸੀ। ਰੂਸ ਦਾ ਕਹਿਣਾ ਹੈ ਕਿ ਉਸ ਨੇ ਇਸ ਜਹਾਜ਼ ਨੂੰ ਤਬਾਹ ਕਰਨ ਦੀ ਚਿਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਇਹ ਜਹਾਜ਼ ਉਸ ਦੇ ਇਲਾਕੇ ਤੋਂ ਚੱਲਾ ਗਿਆ।
ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ
ਹਾਲਾਂਕਿ ਅਮਰੀਕੀ ਨੇਵੀ ਨੇ ਕਿਸੇ ਤਰ੍ਹਾਂ ਦੀ ਗਲਤੀ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਸ ਦੇ ਜਹਾਜ਼ ਨੂੰ ਕਿਤੋਂ ਵੀ ਜਾਣ ਲਈ ਨਹੀਂ ਕਿਹਾ ਗਿਆ ਸੀ। ਮੰਗਲਵਾਰ ਨੂੰ ਇਹ ਘਟਨਾ ਜਾਪਾਨ ਸਾਗਰ 'ਚ ਹੋਈ। ਇਸ ਖੇਤਰ ਨੂੰ ਈਸਟ ਸੀ ਜਾਂ ਪੂਰਬੀ ਸਾਗਰ ਦੇ ਨਾਂ ਨਾਲ ਵੀ ਜਾਣਦੇ ਹਨ। ਰੂਸ ਦੇ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਉਸ ਦੇ ਪ੍ਰਸ਼ਾਂਤ ਖੇਤਰ ਦੇ ਬੇੜੇ ਦੇ ਜਹਾਜ਼ ਏਡਮਿਰਲ ਵਿਨੋਗ੍ਰਾਦੋਵ ਨੇ ਇੰਟਰਨੈਸ਼ਨਲ ਕਮਿਊਨਿਕੇਸ਼ ਚੈਨਲ ਰਾਹੀਂ ਅਮਰੀਕੀ ਜਹਾਜ਼ ਨੂੰ ਚਿਤਾਵਨੀ ਦਿੱਤੀ।
ਪਹਿਲੇ ਇੰਟਰਵਿਊ 'ਚ ਬੋਲੇ ਬਾਈਡੇਨ-'ਓਬਾਮਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਕੇ ਕੰਮ ਕਰਾਂਗਾ'
NEXT STORY