ਲਾਸ ਏਂਜਲਸ- ਚੀਨ ਨੂੰ ਸੰਵੇਦਨਸ਼ੀਲ ਫੌਜੀ ਸੂਚਨਾ ਦੇ ਮੁਲਜ਼ਮ ਅਮਰੀਕੀ ਜਲ ਸੈਨਾ ਦੀ ਮਾਂ ਨੇ ਉਸ ਨੂੰ ਚੀਨ ਦੇ ਇਕ ਖੁਫੀਆ ਅਧਿਕਾਰੀ ਦੇ ਨਾਲ ਸਹਿਯੋਗ ਕਰਨ ਲਈ ਪ੍ਰੋਤਸਾਹਿਤ ਕੀਤਾ ਸੀ ਤਾਂ ਜੋ ਉਸ ਨੂੰ ਕਮਿਊਨਿਟੀ ਪਾਰਟੀ ਦੀ ਸਰਕਾਰ 'ਚ ਨੌਕਰੀ ਮਿਲ ਸਕੇ। ਇਸਤਗਾਸਾ ਨੇ ਮੰਗਲਵਾਰ ਨੂੰ ਇਹ ਦੋਸ਼ ਲਗਾਇਆ। ਸਹਾਇਕ ਅਮਰੀਕੀ ਅਟਾਰਨੀ ਫ੍ਰੇਡ ਸ਼ੇਪਰਡ ਨੇ ਸੈਨ ਡਿਏਗੋ ਦੀ ਸੰਘੀ ਅਦਾਲਤ 'ਚ ਜੱਜ ਤੋਂ ਜਿਨਚਾਓ ਵੇਈ ਨੂੰ ਰਿਹਾਅ ਨਾ ਕਰਨ ਦਾ ਅਨੁਰੋਧ ਕੀਤਾ ਜਿਸ ਨੂੰ ਜਾਸੂਸੀ ਦੇ ਦੋਸ਼ 'ਚ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਵੇਈ ਕੈਲੀਫੋਰਨੀਆ ਦੇ ਉਨ੍ਹਾਂ ਦੋ ਜਲ ਸੈਨਿਕਾਂ 'ਚੋਂ ਇਕ ਹੈ ਜਿਨ੍ਹਾਂ 'ਤੇ ਚੀਨ ਨੂੰ ਯੁੱਧ ਅਭਿਆਸ ਅਤੇ ਮੁੱਖ ਤਕਨੀਕੀ ਸਮੱਗਰੀ ਸਮੇਤ ਸੰਵੇਦਨਸ਼ੀਲ ਫੌਜ ਸੂਚਨਾ ਉਪਲੱਬਧ ਕਰਵਾਉਣ ਦਾ ਦੋਸ਼ ਹੈ। ਇਸਤਗਾਸਾ ਨੇ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਨੂੰ ਸੂਚਨਾ ਮੁਹੱਈਆ ਕਰਵਾਉਣ ਦੇ ਬਦਲੇ 'ਚ ਪੈਸੇ ਦਿੱਤੇ ਗਏ ਸਨ। ਦੋਵਾਂ ਜਲ ਸੈਨਿਕਾਂ ਨੇ ਦੋਸ਼ ਸਵੀਕਾਰ ਨਹੀਂ ਕੀਤੇ ਹਨ।
ਸ਼ੇਪਰਡ ਨੇ ਮੰਗਲਵਾਰ ਨੂੰ ਅਦਾਲਤ 'ਚ ਕਿਹਾ ਕਿ ਜਦੋਂ ਵੇਈ ਕ੍ਰਿਸਮਿਸ 'ਤੇ ਆਪਣੀ ਮਾਂ ਨੂੰ ਮਿਲਣ ਗਿਆ ਤਾਂ ਉਹ ਆਪਣੇ ਪੁੱਤਰ ਦੀ ਇਸ ਗਤੀਵਿਧੀ ਦੇ ਬਾਰੇ 'ਚ ਜਾਣਕਾਰੀ ਸੀ ਅਤੇ ਉਨ੍ਹਾਂ ਨੇ ਉਸ ਨੂੰ ਚੀਨੀ ਖੁਫੀਆ ਅਧਿਕਾਰੀ ਦੀ ਮਦਦ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਸ ਨੂੰ ਅਮਰੀਕੀ ਜਲ ਸੈਨਾ ਛੱਡਣ ਤੋਂ ਬਾਅਦ ਦੀ ਕਮਿਊਨਿਟੀ ਪਾਰਟੀ 'ਚ ਨੌਕਰੀ ਮਿਲ ਜਾਵੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ : ਲਾਸ ਏਂਜਲਸ 'ਚ 11,000 ਤੋਂ ਵੱਧ ਕਰਮਚਾਰੀ 24 ਘੰਟੇ ਲਈ ਹੜਤਾਲ 'ਤੇ ਰਹਿਣਗੇ
NEXT STORY