ਡੇਨੇਵਰ (ਭਾਸ਼ਾ)- ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਜ਼ ਵਿਚ ਗੇ ਨਾਈਟ ਕਲੱਬ ਵਿਚ ਗੋਲੀਬਾਰੀ ਕਰਕੇ 5 ਲੋਕਾਂ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਐਂਡਰਸਨ ਲੀ ਐਲਡ੍ਰਿਕ ਨੇ ਡੇਢ ਸਾਲ ਪਹਿਲਾਂ ਵੀ ਆਪਣੀ ਮਾਂ ਨੂੰ ਇਕ ਦੇਸੀ ਬੰਬ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਸੀ, ਜਿਸ ਦੇ ਚੱਲਦੇ ਆਲੇ-ਦੁਆਲੇ ਦੇ ਘਰਾਂ ਨੂੰ ਖਾਲ੍ਹੀ ਕਰਾਉਣਾ ਪਿਆ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਪੁੱਜੀ ਪੁਲਸ ਅਤੇ ਬੰਬ ਰੋਕੂ ਦਸਤੇ ਨੇ ਬਾਅਦ ਵਿਚ ਐਲਡ੍ਰਿਕ ਨੂੰ ਆਤਮ ਸਮਰਪਣ ਲਈ ਮਨਾ ਲਿਆ ਸੀ।
ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ, ਘਰ 'ਚ ਵਿਛੇ ਸੱਥਰ
ਹਾਲਾਂਕਿ ਇਸ ਘਟਨਾ ਦੇ ਬਾਵਜੂਦ ਉਸਦੇ ਖ਼ਿਲਾਫ਼ ਪਰਿਵਾਰ ਨੂੰ ਬੰਧਕ ਬਣਾਉਣ ਜਾਂ ਧਮਕੀ ਦੇਣ ਦੇ ਦੋਸ਼ ਵਿਚ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਕੋਈ ਰਿਕਾਰਡ ਨਹੀਂ ਹੈ। ਇਸ ਗੱਲ ਦਾ ਵੀ ਕੋਈ ਰਿਕਾਰਡ ਨਹੀਂ ਹੈ ਕਿ ਪੁਲਸ ਨੇ ਐਲਡ੍ਰਿਕ ਦੇ ਖ਼ਿਲਾਫ਼ ਕੋਲੋਰਾਡੋ ਦੇ ਬੰਦੂਕ ਕਾਨੂੰਨ ਤਹਿਤ ਕੋਈ ਮਾਮਲਾ ਦਰਜ ਕੀਤਾ, ਜਿਸ ਦੇ ਆਧਾਰ 'ਤੇ ਉਸ ਕੋਲੋਂ ਉਨ੍ਹਾਂ ਹਥਿਆਰਾਂ ਅਤੇ ਧਮਾਕਿਆਂ ਨੂੰ ਜ਼ਬਤ ਕਰਨ ਦਾ ਕਾਰਵਾਈ ਕੀਤੀ ਜਾ ਸਕਦੀ ਸੀ, ਜਿਸ ਦੇ ਹੋਣ ਦਾ ਦਾਅਵਾ ਉਸ ਦੀ ਮਾਂ ਨੇ ਕੀਤਾ ਸੀ। ਐਲਡ੍ਰਿਕ ਨੂੰ ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਜ਼ ਵਿਚ ਗੇ ਨਾਈਟ ਕਲੱਬ ਵਿਚ ਗੋਲੀਬਾਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਹਮਲੇ ਵਿਚ 5 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਪਾਕਿ ਦੇ ਕਰਾਚੀ 'ਚ 7 ਸਾਲਾ ਬੱਚੀ ਨਾਲ ਦਰਿੰਦਗੀ, ਪਹਿਲਾਂ ਕੀਤਾ ਜਬਰ ਜ਼ਿਨਾਹ ਫਿਰ ਦਿੱਤੀ ਬੇਦਰਦ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਨਾਈਟ ਕਲੱਬ ਵਿਚ ਮੌਜੂਦ ਕੁਝ ਲੋਕਾਂ ਨੇ ਹਮਲੇ ਦੌਰਾਨ ਬਹਾਦਰੀ ਨਾਲ ਬੰਦੂਕਧਾਰੀ ਨੂੰ ਕਾਬੂ ਕਰ ਲਿਆ ਸੀ ਅਤੇ ਕੁਝ ਹੀ ਮਿੰਟਾਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਮੁਖੀ ਐਡਰੀਅਨ ਵਾਸਕੁਏਜ਼ ਨੇ ਦੱਸਿਆ ਸੀ ਕਿ ਕਲੱਬ ਕਿਊ 'ਚ ਗੋਲੀਬਾਰੀ ਦੀ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਸੀ ਅਤੇ ਘਟਨਾ ਵਾਲੀ ਥਾਂ ਤੋਂ ਇਕ ਰਾਈਫਲ ਸਮੇਤ ਦੋ ਹਥਿਆਰ ਬਰਾਮਦ ਕੀਤੇ ਗਏ ਸਨ। ਕਿਊ ਕਲੱਬ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਹਮਲੇ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤੀ ਸੀ। ਹਾਲਾਂਕਿ, ਕਾਉਂਟੀ ਡਿਸਟ੍ਰਿਕਟ ਅਟਾਰਨੀ ਮਾਈਕਲ ਐਲਨ ਨੇ ਕਿਹਾ ਸੀ ਕਿ ਜਾਂਚਕਰਤਾ ਅਜੇ ਵੀ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੀ ਇਸ 'ਤੇ ਨਫ਼ਰਤੀ ਅਪਰਾਧ ਵਜੋਂ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਕਮਾਲ ਦੀ ਇੰਜੀਨੀਅਰਿੰਗ : ਕੈਂਸਰ ਕਾਰਨ ਗੁਆਈ ਇਕ ਅੱਖ ਤਾਂ ਉਸ ਦੀ ਜਗ੍ਹਾ ਲਗਾ ਲਈ 'ਫਲੈਸ਼ ਲਾਈਟ'
ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ 'ਚ 2022 ਇੱਕ ਵੱਡਾ ਸਾਲ, 2023 ਹੋਰ ਹੋਵੇਗਾ ਬਿਹਤਰ : ਵ੍ਹਾਈਟ ਹਾਊਸ
NEXT STORY