ਯੇਰੂਸ਼ਲਮ— ਅਮਰੀਕਾ ਨੇ ਤੇਲ ਅਵੀਵ ਤੋਂ ਆਪਣਾ ਦੂਤਘਰ ਬਦਲ ਕੇ ਯੇਰੂਸ਼ਲਮ 'ਚ ਖੋਲ੍ਹ ਦਿੱਤਾ ਹੈ, ਜਿਸ ਕਾਰਨ ਫਲਸਤੀਨੀਆਂ ਤੇ ਇਜ਼ਰਾਇਲੀ ਫੌਜੀਆਂ ਵਿਚਾਲੇ ਹਿੰਸਕ ਝੜਪਾਂ ਦੌਰਾਨ ਗਾਜ਼ਾ 'ਚ ਕਰੀਬ 41 ਫਲਸਤੀਨੀਆਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। 2014 ਤੋਂ ਬਾਅਦ ਹੁਣ ਤਕ ਦੀ ਇਹ ਸਭ ਤੋਂ ਵੱਡੀ ਹਿੰਸਾ ਹੈ। ਅਮਰੀਕੀ ਰਾਸਟਰਪਤੀ ਡੋਨਾਲਡ ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਦੇ ਵਿਵਾਦਪੂਰਨ ਕਦਮ ਦੇ ਤਹਿਤ ਉਥੇ ਆਪਣਾ ਦੂਤਘਰ ਖੋਲ੍ਹਣ ਦਾ ਐਲਾਨ ਦਸੰਬਰ 'ਚ ਕੀਤਾ ਸੀ। ਇਸ ਸੰਵੇਦਨਸ਼ੀਲ ਮੁੱਦੇ 'ਤੇ ਦਹਾਕਿਆਂ ਤਕ ਅਮਰੀਕਾ ਦੀ ਨਿਰਪੱਖਤਾ ਤੋਂ ਹੱਟ ਕੇ ਟਰੰਪ ਨੇ ਇਹ ਐਲਾਨ ਕੀਤਾ ਸੀ। ਯੇਰੂਸ਼ਲਮ 'ਚ ਦੂਤਘਰ ਖੱਲ੍ਹਣ 'ਤੇ ਟਰੱਪ ਨੇ ਸਵੇਰ ਦੇ ਆਪਣੇ ਟਵੀਟ 'ਚ ਇਸ 'ਇਜ਼ਰਾਇਲ ਲਈ ਇਕ ਮਹਾਨ ਦਿਨ' ਦੱਸਿਆ।

ਉਨ੍ਹਾਂ ਨੇ ਸਵੇਰ ਦੇ ਇਸ ਟਵੀਟ 'ਚ ਹਿੰਸਾ ਦਾ ਕੋਈ ਜ਼ਿਕਰ ਨਹੀਂ ਕੀਤਾ, ਪਰ ਕਿਹਾ, 'ਇਜ਼ਰਾਇਲ ਲਈ ਇਕ ਮਹਾਨ ਦਿਨ'। ਅਮਰੀਕਾ ਦਾ ਇਕ ਉੱਚ ਪੱਧਰੀ ਵਫਦ ਦੂਤਘਰ ਖੋਲ੍ਹਣ ਦੇ ਸਮਾਗਮ 'ਚ ਸ਼ਾਮਲ ਹੋ ਰਿਹਾ ਹੈ। ਜਿਸ 'ਚ ਅਮਰੀਕੀ ਉੱਪ ਵਿਦੇਸ਼ ਮੰਤਰੀ ਜਾਨ ਸੁਲਿਵਨ, ਵਿੱਤ ਮੰਤਰੀ ਸਟੀਵਨ ਮੁਨ ਚਿਨ, ਸੀਨੀਅਰ ਸਲਾਹਕਾਰ ਤੇ ਟਰੰਪ ਤੋਂ ਬਾਅਦ ਦਾਮਾਦ ਜੇਅਰਡ ਕੁਸ਼ਨੇਰ, ਸੀਨੀਅਰ ਸਲਾਹਕਾਰ ਤੇ ਟਰੰਪ ਦੇ ਧੀ ਇਵਾਂਕਾ ਟਰੰਪ ਤੇ ਅੰਤਰਰਾਸ਼ਟਰੀ ਵਾਰਤਾ ਮਾਮਲੇ ਦੇ ਵਿਸ਼ੇਸ਼ ਨੁਮਾਇੰਦੇ ਜੈਸਨ ਗ੍ਰੀਨਬਲੈਟ ਸ਼ਾਮਲ ਹਨ। ਇਸ ਮੌਕੇ 'ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਿਨਯਾਹੂ ਵੀ ਮੌਜੂਦ ਹਨ। ਦੂਤਘਰ ਸੰਬੰਧੀ ਇਹ ਕਦਮ ਵਿਵਾਦਪੂਰਨ ਹੈ ਕਿਉਂਕਿ ਫਲਸਤੀਨੀ ਯੇਰੂਸ਼ਲਮ ਨੂੰ ਆਪਣੀ ਭਵਿੱਖ ਦੀ ਰਾਜਧਾਨੀ ਮੰਨਦੇ ਹਨ। ਅਰਬ ਜਗਤ 'ਚ ਉਨ੍ਹਾਂ ਲੋਕਾਂ ਲਈ ਇਹ ਇਸਲਾਮ ਨਾਲ ਸੰਬੰਧਿਤ ਸਭ ਤੋਂ ਪਵਿੱਤਰ ਥਾਂਵਾਂ 'ਚੋਂ ਇਕ ਹੈ।
ਐਪਲ ਵਾਚ ਨੇ ਬਚਾਈ ਇਸ ਬਜ਼ੁਰਗ ਦੀ ਜਾਨ
NEXT STORY