ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਕਿ ਉਹ ਇਕ ਨਵੀਂ ਨੀਤੀ ਲੈ ਕੇ ਆਵੇਗਾ ਜਿਸ ਤਹਿਤ ਵਪਾਰਕ 'ਸਪਾਈਵੇਅਰ' ਦੀ ਦੁਰਵਰਤੋਂ ਵਿਚ ਸ਼ਾਮਲ ਵਿਦੇਸ਼ੀ ਵਿਅਕਤੀਆਂ 'ਤੇ ਵੀਜ਼ਾ ਪਾਬੰਦੀਆਂ ਲਗਾਈਆਂ ਜਾਣਗੀਆਂ। ਪ੍ਰਸ਼ਾਸਨ ਦੀ ਨੀਤੀ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗੀ ਜੋ ਪੱਤਰਕਾਰਾਂ, ਕਾਰਕੁਨਾਂ, ਕਥਿਤ ਅਸੰਤੁਸ਼ਟਾਂ, ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਦੇ ਮੈਂਬਰਾਂ ਜਾਂ ਉਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਉਣ ਲਈ ਵਪਾਰਕ 'ਸਪਾਈਵੇਅਰ' ਦੀ ਦੁਰਵਰਤੋਂ ਵਿੱਚ ਸ਼ਾਮਲ ਰਹੇ ਹਨ, ਜਿਨ੍ਹਾਂ 'ਤੇ ਜਾਸੂਸੀ ਜ਼ਰੀਏ ਨਜ਼ਰ ਰੱਖ ਗਈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਲੁਧਿਆਣਾ ਦੇ ਗੁਰਜੀਤ ਸਿੰਘ ਦੇ ਕਤਲ ਮਾਮਲੇ 'ਚ ਇੱਕ ਮੁਲਜ਼ਮ ਕਾਬੂ
ਅਧਿਕਾਰੀਆਂ ਨੇ ਕਿਹਾ ਕਿ ਵੀਜ਼ਾ ਪਾਬੰਦੀ ਉਨ੍ਹਾਂ ਲੋਕਾਂ 'ਤੇ ਵੀ ਲਾਗੂ ਹੋ ਸਕਦੀ ਹੈ ਜੋ ਵਪਾਰਕ ਸਪਾਈਵੇਅਰ ਦੀ ਦੁਰਵਰਤੋਂ ਨੂੰ ਉਤਸ਼ਾਹਤ ਕਰਦੇ ਹਨ ਜਾਂ ਉਸ ਨਾਲ ਵਿੱਤੀ ਲਾਭ ਪ੍ਰਾਪਤ ਕਰਦੇ ਹਨ। ਨਵੀਂ ਨੀਤੀ ਦੀ ਘੋਸ਼ਣਾ ਕਰਦੇ ਹੋਏ ਇੱਕ ਬਿਆਨ ਵਿੱਚ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਕਿਹਾ, "ਅਮਰੀਕਾ ਦਮਨ ਨੂੰ ਉਤਸ਼ਾਹਿਤ ਕਰਨ, ਸੂਚਨਾ ਦੇ ਸੁਤੰਤਰ ਪ੍ਰਵਾਹ ਨੂੰ ਸੀਮਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਲਈ ਦੁਨੀਆ ਭਰ ਵਿੱਚ ਵਪਾਰਕ ਸਪਾਈਵੇਅਰ ਦੀ ਵੱਧ ਰਹੀ ਦੁਰਵਰਤੋਂ ਤੋਂ ਚਿੰਤਤ ਹੈ।"
ਇਹ ਵੀ ਪੜ੍ਹੋ: ਬਰਫੀਲੇ ਤੂਫਾਨ ਦੀ ਲਪੇਟ 'ਚ ਆਇਆ ਕੈਨੇਡਾ, ਸਕੂਲ ਤੇ ਯੂਨੀਵਰਸਿਟੀਆਂ ਬੰਦ, ਨੋਵਾ ਸਕੋਸ਼ੀਆ 'ਚ ਐਮਰਜੈਂਸੀ ਲਾਗੂ
ਉਨ੍ਹਾਂ ਕਿਹਾ, "ਵਪਾਰਕ ਸਪਾਈਵੇਅਰ ਦੀ ਦੁਰਵਰਤੋਂ ਨਾਲ ਗੋਪਨੀਯਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤਮਈ ਇਕੱਠ ਅਤੇ ਸਭਾ ਕਰਨ 'ਤੇ ਖ਼ਤਰਾ ਰਹਿੰਦਾ ਹੈ। ਜਾਸੂਸੀ ਜ਼ਰੀਏ ਇਸ ਤਰ੍ਹਾਂ ਨਿਗਰਾਨੀ ਰੱਖ ਕੇ ਬੇਹੱਦ ਗੰਭੀਰ ਮਾਮਲਿਆਂ ਵਿੱਚ ਮਨਮਾਨੇ ਢੰਗ ਨਾਲ ਵਿਅਕਤੀ ਨੂੰ ਹਿਰਾਸਤ ਵਿਚ ਲੈਣਾ, ਅਗਵਾ ਅਤੇ ਗੈਰ-ਨਿਆਇਕ ਹੱਤਿਆਵਾਂ ਸ਼ਾਮਲ ਹਨ।' ਬਾਈਡੇਨ ਨੇ ਲਗਭਗ ਇੱਕ ਸਾਲ ਪਹਿਲਾਂ ਇੱਕ ਹੋਰ ਸਰਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਅਮਰੀਕੀ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਵਪਾਰਕ ਸਪਾਈਵੇਅਰ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀ ਨੇ ਚਾੜ੍ਹਿਆ ਚੰਨ੍ਹ, ਜਗਦੀਸ਼ ਪੰਧੇਰ 'ਤੇ ਲੱਗੇ ਮੰਦਰਾਂ 'ਚ ਤੋੜਭੰਨ ਤੇ ਦਾਨ ਚੋਰੀ ਕਰਨ ਦੇ ਦੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
UK ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਸਰਕਾਰ ਨੇ ਵੀਜ਼ਾ ਫੀਸਾਂ 'ਚ ਕੀਤਾ ਵਾਧਾ
NEXT STORY