ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ 15ਵੀਂ ਸਦੀ ਨਾਲ ਸੰਬੰਧਿਤ ਇਕ ਬਰਤਨ ਲੱਖਾਂ ਡਾਲਰ 'ਚ ਨਿਲਾਮ ਹੋਇਆ ਹੈ। ਚੀਨ 'ਚ ਬਣੀ ਹੋਈ 15 ਵੀਂ ਸਦੀ ਦੀ ਇਹ ਪੋਰਸਿਲੇਨ ਕਟੋਰੀ ਜੋ ਕਿ ਕਨੈਕਟੀਕਟ ਦੀ ਯਾਰਡ ਸੇਲ 'ਚ ਸਿਰਫ਼ 35 ਡਾਲਰ ਵਿਚ ਵੇਚੀ ਗਈ ਸੀ। ਇਹ ਬੁੱਧਵਾਰ ਨੂੰ ਤਕਰੀਬਨ 722,000 ਡਾਲਰ ਵਿਚ ਨਿਲਾਮ ਕੀਤੀ ਗਈ ਹੈ। ਵਿਸ਼ਵ 'ਚ ਮੌਜੂਦ ਸੱਤਾਂ ਕਟੋਰੀਆਂ ਵਿਚੋਂ ਇਕ, ਇਹ ਡਿਜ਼ਾਈਨ ਵਾਲੀ ਕਟੋਰੀ ਚੀਨੀ ਕਲਾ ਦੀਆਂ ਕਈ ਕਿਸਮਾਂ ਵਿਚੋਂ ਇਕ ਸੀ। ਜਦਕਿ ਇਸ ਨੂੰ ਨਿਲਾਮੀ ਵਿਚ ਵੇਚਣ ਅਤੇ ਖਰੀਦਣ ਵਾਲੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਇਸ ਦੀ ਕੀਮਤ 300,000 ਡਾਲਰ ਤੋਂ 500,000 ਡਾਲਰ ਦੱਸੀ ਸੀ। ਬੁੱਧਵਾਰ ਦੀ ਨਿਲਾਮੀ ਵਿਚ 15 ਬੋਲੀਆਂ ਸ਼ਾਮਲ ਸਨ, ਜੋ ਕਿ ਆਨਲਾਈਨ 200,000 ਡਾਲਰ ਤੋਂ ਸ਼ੁਰੂ ਹੋਈਆਂ ਅਤੇ ਕਿਸੇ ਹੋਰ ਵਿਅਕਤੀ ਦੁਆਰਾ ਫੋਨ 'ਤੇ 580,000 ਡਾਲਰ ਦੀ ਬੋਲੀ ਨਾਲ ਖਤਮ ਹੋਈਆਂ।
ਇਸ ਤੋਂ ਇਲਾਵਾ ਅਧਿਕਾਰਤ ਖਰੀਦ ਮੁੱਲ 721,800 ਡਾਲਰ ਜਿਸ ਵਿਚ ਵੱਖ ਵੱਖ ਫੀਸਾਂ ਸ਼ਾਮਲ ਸਨ। ਇਹ ਕਟੋਰੀ ਯੋਂਗਲੇ ਸਮਰਾਟ ਦੇ ਸ਼ਾਸਨ ਦੌਰਾਨ 1400 ਦੀ ਸ਼ੁਰੂਆਤ ਦੀ ਹੈ, ਜੋ ਕਿ ਮਿੰਗ ਰਾਜਵੰਸ਼ ਦੇ ਤੀਜੇ ਸ਼ਾਸਕ ਸਨ ਅਤੇ ਇਸ ਨੂੰ ਯੋਂਗਲ ਦਰਬਾਰ ਲਈ ਬਣਾਇਆ ਗਿਆ ਸੀ। ਯੋਂਗਲੇ ਦੀ ਅਦਾਲਤ ਜਿੰਗਦੇਜ਼ੇਨ ਸ਼ਹਿਰ ਵਿਚ ਪੋਰਸਿਲੇਨ ਭੱਠਿਆਂ ਨੂੰ ਇਕ ਨਵੀਂ ਸ਼ੈਲੀ ਵਿਚ ਸਥਾਪਤ ਕਰਨ ਲਈ ਜਾਣੀ ਜਾਂਦੀ ਸੀ ਅਤੇ ਇਹ ਕਟੋਰਾ ਇਕ ਮਹੱਤਵਪੂਰਣ ਯੋਂਗਲ ਉਤਪਾਦ ਹੈ। ਇਸ ਤੋਂ ਇਲਾਵਾ ਮਾਹਰਾਂ ਅਨੁਸਾਰ ਵਿਸ਼ਵ ਵਿਚ ਇਸ ਤਰ੍ਹਾਂ ਦੀਆਂ 6 ਹੋਰ ਕਟੋਰੀਆਂ ਹਨ, ਜੋ ਕਿ ਜਿਆਦਾਤਰ ਅਜਾਇਬ ਘਰਾਂ ਵਿਚ ਹਨ।
ਜਹਾਜ਼ ’ਚ ਚੜ੍ਹਦੇ ਸਮੇਂ 3 ਵਾਰ ਪੌੜੀਆਂ ਤੋਂ ਤਿਲਕੇ ਅਮਰੀਕੀ ਰਾਸ਼ਟਰਪਤੀ , ਵੇਖੋ ਵੀਡੀਓ
NEXT STORY