ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣਾ ਪਹਿਲਾ ਸਾਲਾਨਾ ਬਜਟ ਪੇਸ਼ ਕਰ ਦਿੱਤਾ ਹੈ। 6 ਟ੍ਰਿਲੀਅਨ ਡਾਲਰ ਦੇ ਇਸ ਬਜਟ ਵਿਚ ਸਭ ਤੋਂ ਵੱਧ ਵਿਵਸਥਾ ਪੈਂਟਾਗਨ ਅਤੇ ਹੋਰ ਸਰਕਾਰੀ ਦਫਤਰਾਂ ਨੂੰ ਚਲਾਉਣ ਲਈ ਕੀਤੀ ਗਈ ਹੈ। ਇਸ ਤੋਂ ਬਾਅਦ ਮੌਸਮੀ ਤਬਦੀਲੀ ਨਾਲ ਨਜਿੱਠਣ ਨੂੰ ਪਹਿਲ ਦਿੰਦਿਆਂ ਬਜਟ ’ਚ 800 ਬਿਲੀਅਨ ਡਾਲਰ ਦੀ ਵਿਵਸਥਾ ਦਾ ਜ਼ਿਕਰ ਕੀਤਾ ਗਿਆ ਹੈ। ਬਤੌਰ ਰਾਸ਼ਟਰਪਤੀ ਬਾਈਡੇਨ ਦਾ ਇਹ ਪਹਿਲਾ ਬਜਟ ਅਮੀਰਾਂ ਲਈ ਇਕ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ’ਚ ਉਨ੍ਹਾਂ ਤੋਂ ਵੱਧ ਟੈਕਸ ਵਸੂਲਣ ਦੀ ਗੱਲ ਕੀਤੀ ਗਈ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਜੋਅ ਬਾਈਡੇਨ ਵੱਲੋਂ ਪੇਸ਼ਕਸ਼ ਕੀਤੇ ਗਏ ਬਜਟ ਨੂੰ ਕਾਂਗਰਸ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਉਥੇ ਹੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਬਜਟ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਕਰਜ਼ ’ਚ ਡੁੱਬ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ : 12 ਤੋਂ 17 ਸਾਲ ਦੀ ਉਮਰ ਵਾਲੇ ਲਗਵਾ ਲੈਣ ਵੈਕਸੀਨ, ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਮਿਲੇਗਾ ਇਹ ਵੱਡਾ ਫਾਇਦਾ
ਰਿਪਬਲਿਕਨ ਸੀਨੇਟਰ ਲਿੰਡਸੇ ਗ੍ਰਾਹਮ ਨੇ ਬਜਟ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਕਰਜ਼ 2031 ਤਕ ਜੀ. ਡੀ. ਪੀ. ਦੇ 117 ਫੀਸਦੀ ਤਕ ਪਹੁੰਚ ਜਾਵੇਗਾ, ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਭ ਤੋਂ ਵੱਡਾ ਹੋਵੇਗਾ। ਰਾਸ਼ਟਰਪਤੀ ਬਾਈਡੇਨ ਵੱਲੋਂ ਇਸ ਬਜਟ ’ਚ ਮੌਸਮੀ ਤਬਦੀਲੀ ਨਾਲ ਨਜਿਠੱਣ ਲਈ ਅਤੇ ਸਾਫ ਊਰਜਾ ਲਈ 800 ਬਿਲੀਅਨ ਡਾਲਰ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਤਿੰਨ ਅਤੇ ਚਾਰ ਸਾਲ ਦੇ ਬੱਚਿਆਂ ਨੂੰ ਮੁਫਤ ਸਕੂਲ ਮੁਹੱਈਆ ਕਰਾਉਣ ਲਈ ਬਜਟ ’ਚ 200 ਬਿਲੀਅਨ ਡਾਲਰ ਰੱਖੇ ਗਏ ਹਨ। ਸਮੂਹ ਨਾਗਰਿਕਾਂ ਲਈ ਕਮਿਊਨਿਟੀ ਕਾਲਜ ਦੇ 2 ਸਾਲਾਂ ਲਈ 109 ਬਿਲੀਅਨ ਡਾਲਰ, ਨੈਸ਼ਨਲ ਪੇਡ ਫੈਮਿਲੀ ਅਤੇ ਮੈਡੀਕਲ ਛੁੱਟੀ ਪ੍ਰੋਗਰਾਮਾਂ ਲਈ 225 ਬਿਲੀਅਨ ਡਾਲਰ, ਸੜਕ ਅਤੇ ਪੁਲ ਆਦਿ ਲਈ 115 ਬਿਲੀਅਨ ਡਾਲਰ, ਜਨਤਕ ਟ੍ਰਾਂਸਪੋਰਟ ਲਈ 160 ਬਿਲੀਅਨ ਡਾਲਰ ਅਤੇ ਹਰ ਅਮਰੀਕੀਆਂ ਲਈ ਬਰਾਡਬੈਂਡ ਇੰਟਰਨੈਟ ਪਹੁੰਚਾਉਣ ਲਈ ਬਜਟ 'ਚ 100 ਬਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਕੀ-ਵੈਸਟ ਨੇੜੇ ਪਲਟੀ ਕਿਸ਼ਤੀ, 2 ਦੀ ਮੌਤ ਤੇ 10 ਲਾਪਤਾ
ਇਸ ਤੋਂ ਇਲਾਵਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਬਜਟ ’ਚ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੀਆਂ ਵਿਵਸਥਾਵਾਂ ਦੇ ਨਾਲ ਹੀ ਕਈ ਮਹੱਤਵਪੂਰਨ ਮੁੱਦਿਆਂ ਨੂੰ ਤਰਜੀਹ ਦਿੱਤੀ ਹੈ, ਜਿਨ੍ਹਾਂ 'ਚ ਮੌਸਮੀ ਤਬਦੀਲੀ, ਸਿੱਖਿਆ, ਮੈਡੀਕਲ, ਜਨਤਕ ਆਵਾਜਾਈ ਅਤੇ ਤਕਨਾਲੋਜੀ ਸ਼ਾਮਲ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਬਜਟ ਆਰਥਿਕਤਾ ਦੀ ਸੁਸਤੀ ਨੂੰ ਦੂਰ ਕਰੇਗਾ ਅਤੇ ਇਸ ਨੂੰ ਰਫਤਾਰ ਦੇਵੇਗਾ। ਇਹ ਬਜਟ ਹਰ ਅਰਥ ’ਚ ਇਕ ਆਦਰਸ਼ ਬਜਟ ਹੈ।
ਕੋਵਿਡ-19 ਦੀ ਸ਼ੁਰੂਆਤੀ ਜਾਂਚ ਨੂੰ ਲੈ ਕੇ WHO 'ਤੇ ਦਬਾਅ ਬਣਾ ਰਹੇ ਹਨ ਅਮਰੀਕਾ ਅਤੇ ਬ੍ਰਿਟੇਨ
NEXT STORY