ਇੰਟਰਨੈਸ਼ਨਲ ਡੈਸਕ : ਅਮਰੀਕਾ ’ਚ ਟੀਕਾਕਰਨ ਨੂੰ ਬੜ੍ਹਾਵਾ ਦੇਣ ਲਈ ਕਈ ਉਪਾਅ ਅਜ਼ਮਾਏ ਜਾ ਰਹੇ ਹਨ। ਹਾਲ ਹੀ ’ਚ ਦੋ ਸੂਬਿਆਂ ਨੇ ਲਾਟਰੀ ਰਾਹੀਂ ਕਰੋੜਾਂ ਰੁਪਏ ਜਿੱਤਣ ਦਾ ਮੌਕਾ ਦਿੱਤਾ ਸੀ। ਹੁਣ ਨਿਊਯਾਰਕ ਦੇ ਗਵਰਨਰ ਏ. ਐੱਮ. ਕੁਆਮੋ ਨੇ 12 ਤੋਂ 17 ਸਾਲ ਤਕ ਦੀ ਉਮਰ ਵਾਲਿਆਂ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਅਧੀਨ ਟੀਕਾ ਲਗਵਾਉਣ ਤੋਂ ਬਾਅਦ ਕਾਲਜ ਜਾਂ ਯੂਨੀਵਰਸਿਟੀ ’ਚ ਪੜ੍ਹਨ ਵਾਲੇ ਇਸ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਪੂਰੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ’ਚ ਕਿਹਾ ਗਿਆ ਹੈ ਕਿ ਫਾਈਜ਼ਰ-ਬਾਇਓਨਟੈੱਕ ਦੀ ਵੈਕਸੀਨ ਲਗਵਾਉਣ ਵਾਲੇ ਸਾਰੇ ਵਿਦਿਆਰਥੀ ਇਸ ਸਕੀਮ ’ਚ ਆਪਣੇ ਆਪ ਸ਼ਾਮਲ ਹੋਣ ਜਾਣਗੇ।
ਹਾਲਾਂਕਿ ਸਕੀਮ ਦਾ ਫਾਇਦਾ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ, ਜੋ ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ’ਚ ਪੜ੍ਹਾਈ ਕਰਨਗੇ। ਕੁਆਮੋ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਫਾਈਜ਼ਰ ਨੇ 12 ਤੋਂ 17 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਟੀਕਾਕਰਨ ਸ਼ੁਰੂ ਕੀਤਾ ਸੀ। ਇਸ ਕਾਰਨ ਹਜ਼ਾਰਾਂ ਨੌਜਵਾਨ ਇਸ ਦੇ ਦਾਇਰੇ ’ਚ ਆ ਗਏ ਹਨ। ਇਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਕਾਲਰਸ਼ਿਪ ਪ੍ਰੋਗਰਾਮ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫਤਿਆਂ ’ਚ ਸੂਬੇ ’ਚ ਟੀਕਾਕਰਨ ’ਚ ਕਾਫ਼ੀ ਗਿਰਾਵਟ ਆਈ ਹੈ ਤੇ ਨੌਜਵਾਨਾਂ ਨੂੰ ਇਹ ਲੱਗ ਸਕਦਾ ਕਿ ਉਨ੍ਹਾਂ ਨੂੰ ਟੀਕਾਕਰਨ ਲਈ ਪਹਿਲ ਉਮਰ ਵਰਗ ਨਹੀਂ ਮੰਨਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੋਡਰਨਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵੈਕਸੀਨ 12 ਤੋਂ 17 ਸਾਲ ਉਮਰ ਵਾਲੇ ਨੌਜਵਾਨਾਂ ਲਈ ਪ੍ਰਭਾਵੀ ਹੈ। ਹਾਲਾਂਕਿ ਮੋਡਰਨਾ ਦੀ ਦਵਾਈ ਅਜੇ ਤਕ ਵੱਡੀ ਉਮਰ ਦੇ ਲੋਕਾ ਲਈ ਹੀ ਵਰਤੀ ਜਾ ਰਹੀ ਹੈ।
ਕੋਵਿਡ-19 : ਨਿਊਜ਼ੀਲੈਂਡ-ਆਸਟ੍ਰੇਲੀਆ ਵਿਚਾਲੇ ਵਧੀ ਯਾਤਰਾ ਪਾਬੰਦੀ ਦੀ ਮਿਆਦ
NEXT STORY