ਬਗਦਾਦ — ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ 'ਤੇ ਸਾਲ 2008 'ਚ ਬੂਟ ਸੁਟ ਚਰਚਾ 'ਚ ਰਹੇ ਅਤੇ ਹੁਣ ਆਪਣੇ ਦੇਸ਼ 'ਚ ਉੱਚ ਅਹੁਦੇ ਲਈ ਚੋਣਾਂ ਲੱੜ ਰਹੇ ਇਰਾਕੀ ਪੱਤਰਕਾਰ ਮੁੰਤਧਰ ਅਲ ਜੈਦੀ ਸੱਤਾ 'ਚ ਆਉਣ 'ਤੇ ਭਾਰਤ ਨਾਲ ਬਿਹਤਰ ਸਬੰਧ ਬਣਾਉਣਾ ਚਾਹੁੰਦੇ ਹਨ। ਸਾਬਕਾ ਰਾਸ਼ਟਰਪਤੀ ਬੁਸ਼ 2008 'ਚ ਅਮਰੀਕੀ ਹਮਲੇ ਦੀ ਸਫਲਤਾ ਬਿਆਨ ਕਰਨ ਬਗਦਾਦ ਆਏ ਹੋਏ ਸਨ, ਜਿੱਥੇ ਅਲ ਜੈਦੀ ਨੇ ਉਨ੍ਹਾਂ 'ਕੇ ਬੂਟ ਸੁਟਿਆ ਸੀ, ਇਸ ਘਟਨਾ ਤੋਂ ਬਾਅਦ ਅਲ ਜੈਦੀ ਕਾਫੀ ਮਸ਼ਹੂਰ ਹੋ ਗਏ ਸਨ।
ਇਰਾਕੀ ਪੱਤਰਕਾਰ ਨੇ ਬੁਸ਼ 'ਤੇ ਬੂਟ ਸੁਟਣ ਸਮੇਂ ਕਿਹਾ ਸੀ ਕਿ 'ਇਹ ਇਰਾਕੀਆਂ ਵੱਲੋਂ ਤਹਾਨੂੰ ਫੇਅਰਵੈੱਲ ਕਿੱਸ ਹੈ।' ਉਨ੍ਹਾਂ ਨੇ ਕਿਹਾ, 'ਮੈਂ ਹੁਣ ਰਾਜਨੀਤੀ 'ਚ ਸ਼ਾਮਲ ਹੋਣਾ ਚਾਹੁੰਦਾ ਹਾਂ, ਕਿਉਂਕਿ ਮੇਰਾ ਮੰਨਣਾ ਹੈ ਕਿ ਰਾਜਨੀਤੀ ਇਕ ਅਜਿਹਾ ਕੰਮ ਹੈ, ਜਿਸ ਨਾਲ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ।

ਉਸ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਨ ਸਮਰਥਨ ਹੈ। ਉਹ ਮਸ਼ਹੂਰ ਨੇਤਾ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਭਾਰਤੀਆਂ ਨੂੰ ਤਰੱਕੀ ਅਤੇ ਸਫਲਤਾ ਦੀ ਰਾਹ 'ਤੇ ਲਿਜਾ ਰਹੇ ਹਨ।' ਸੰਸਦੀ ਚੋਣਾਂ 'ਚ ਹਿੱਸਾ ਲੈ ਰਹੇ ਅਲ ਜੈਦੀ ਨੇ ਕਿਹਾ, 'ਨਿਆਂ, ਸਮਾਨਤਾ, ਸਖਤ ਮਿਹਨਤ ਅਤੇ ਈਮਾਨਦਾਰੀ ਅਜਿਹੇ ਗੁਣ ਹਨ, ਜਿਸ ਨੂੰ ਮੈਂ ਆਪਣੇ ਦੇਸ਼ 'ਚ ਦੇਖਣਾ ਚਾਹੁੰਦਾ ਹਾਂ।' ਉਨ੍ਹਾਂ ਨੇ ਕਿਹਾ, 'ਪਹਿਲਾਂ ਮੈਨੂੰ ਭ੍ਰਿਸ਼ਟਾਚਾਰ ਨਾਲ ਲੱੜਣਾ ਹੈ ਅਤੇ ਸਾਡੇ ਦੇਸ਼ ਦੇ ਨੇਤਾਵਾਂ ਦਾ ਪਰਦਾਫਾਸ਼ ਕਰਨ ਦੀ ਵੀ ਜ਼ਰੂਰਤ ਹੈ। ਮੈਂ ਨੇਤਾਵਾਂ ਤੋਂ ਉਨ੍ਹਾਂ ਦੇ ਵਿੱਤ ਲੈਣ-ਦੇਣ ਅਤੇ ਅਘੋਸ਼ਿਤ ਧਨ ਦੇ ਬਾਰੇ 'ਚ ਪੁੱਛਣਾ ਚਾਹੁੰਦਾ ਹਾਂ।'

ਭਾਰਤ ਅਤੇ ਇਰਾਕ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ, 'ਦੋਵੇਂ ਦੇਸ਼ ਸੰਸਕ੍ਰਿਤੀ ਅਤੇ ਵਿਕਾਸ ਦੇ ਪੱਧਰ 'ਤੇ ਬਹੁਤ ਕੁਝ ਸਾਂਝਾ ਕਰਦੇ ਹਨ। ਦੋਵੇਂ ਦੇਸ਼ਾਂ 'ਚ ਮੁਸਲਿਮ ਵੱਡੀ ਗਿਣਤੀ 'ਚ ਰਹਿੰਦੇ ਹਨ ਅਤੇ ਉਹ ਸਾਮਰਾਜਵਾਦ ਨਾਲ ਲੜਾਈ ਕਰਨ ਦਾ ਇਕੋਂ ਇਤਿਹਾਸ ਸਾਂਝਾ ਕਰਦੇ ਹਨ।' ਅਲ ਜੈਦੀ ਨੇ ਕਿਹਾ, 'ਇਕ ਪੱਤਰਕਾਰ ਲੋਕਾਂ ਦੀ ਆਵਾਜ਼ ਹੁੰਦਾ ਹੈ। ਉਹ ਹੋਰ ਪੇਸ਼ੇਵਰਾਂ ਦੀ ਤੁਲਨਾ 'ਚ ਲੋਕਾਂ ਨੂੰ ਜ਼ਿਆਦਾ ਸਮਝਦਾ ਹੈ। ਮੈਂ ਉਥੇ ਮੌਜੂਦ ਰਹਾਂਗਾ, ਜਿੱਥੇ ਮੈਨੂੰ ਆਪਣੇ ਦੇਸ਼ ਦਾ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ, ਭਾਵੇਂ ਉਹ ਪੱਤਰਕਾਰ ਦੇ ਤੌਰ 'ਤੇ ਹੋਵੇ ਜਾਂ ਰਾਜਨੇਤਾ ਦੇ ਤੌਰ 'ਤੇ।' ਉਨ੍ਹਾਂ ਨੇ ਭਾਰਤੀਆਂ ਤੋਂ ਮਹੇਸ਼ ਭੱਟ ਵੱਲੋਂ ਡਾਇਰੈਕਟ ਨਾਟਕ 'ਦਿ ਲਾਸਟ ਸੈਲਿਊਟ' ਨੂੰ ਵੀ ਦੇਖਣ ਦਾ ਜ਼ਿਕਰ ਕੀਤਾ, ਜਿਸ 'ਚ ਅਭਿਨੇਤਾ ਇਮਰਾਮ ਜਾਹਿਦ ਨੇ ਅਲ ਜੈਦੀ ਦੀ ਭੂਮਿਕਾ ਨਿਭਾਈ ਹੈ।
ਪੈਰਿਸ 'ਚ ਹਮਲਾਵਰ ਨੇ ਲੋਕਾਂ 'ਤੇ ਚਾਕੂ ਨਾਲ ਕੀਤਾ ਹਮਲਾ, 2 ਦੀ ਮੌਤ
NEXT STORY