ਵਾਸ਼ਿੰਗਟਨ : ਕਮਲਾ ਹੈਰਿਸ ਦੇ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ 'ਚ ਸ਼ਾਮਲ ਹੋਣ ਤੋਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਉਨ੍ਹਾਂ ਦੀ ਪ੍ਰਚਾਰ ਟੀਮ ਨੇ 20 ਕਰੋੜ ਅਮਰੀਕੀ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ। ਹੈਰਿਸ ਦੀ ਪ੍ਰਚਾਰ ਟੀਮ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹੈਰਿਸ ਦੀ ਪ੍ਰਚਾਰ ਟੀਮ ਨੇ ਕਿਹਾ ਕਿ ਇੰਨੇ ਘੱਟ ਸਮੇਂ ਵਿਚ 20 ਕਰੋੜ ਅਮਰੀਕੀ ਡਾਲਰ ਦਾ ਚੰਦਾ ਇਕੱਠਾ ਕਰਨਾ ਦਰਸਾਉਂਦਾ ਹੈ ਕਿ ਹੈਰਿਸ ਦੇ ਹੱਕ ਵਿਚ ਸਮਰਥਨ ਵੱਧ ਰਿਹਾ ਹੈ।
ਪ੍ਰਚਾਰ ਟੀਮ ਨੇ ਇਹ ਵੀ ਮੰਨਿਆ ਕਿ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ ਅਤੇ ਵੋਟਾਂ ਦਾ ਫਰਕ ਬਹੁਤ ਘੱਟ ਰਹੇਗਾ। ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ 20 ਜੁਲਾਈ ਨੂੰ ਚੋਣ ਨਾ ਲੜਨ ਦਾ ਐਲਾਨ ਕਰਨ ਤੋਂ ਬਾਅਦ ਉਪ ਰਾਸ਼ਟਰਪਤੀ ਹੈਰਿਸ ਹੁਣ ਰਾਸ਼ਟਰਪਤੀ ਲਈ ਡੈਮੋਕਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ।
ਇਹ ਵੀ ਪੜ੍ਹੋ : ਤੀਰਥ ਯਾਤਰਾ 'ਤੇ Iraq ਗਏ 50 ਹਜ਼ਾਰ ਪਾਕਿਸਤਾਨੀ ਸ਼ਰਧਾਲੂ ਹੋਏ ਗ਼ਾਇਬ, ਪ੍ਰਗਟਾਇਆ ਜਾ ਰਿਹੈ ਵੱਡਾ ਸ਼ੱਕ
ਹੈਰਿਸ ਦੀ ਰਾਸ਼ਟਰਪਤੀ ਮੁਹਿੰਮ ਦੇ ਸੰਚਾਰ ਨਿਰਦੇਸ਼ਕ ਮਾਈਕਲ ਟਾਈਲਰ ਨੇ ਕਿਹਾ, "ਪਿਛਲੇ ਐਤਵਾਰ ਨੂੰ ਰਾਸ਼ਟਰਪਤੀ ਬਾਈਡੇਨ ਦੇ ਸਮਰਥਨ ਤੋਂ ਬਾਅਦ ਹੈਰਿਸ ਦੀ ਪ੍ਰਚਾਰ ਟੀਮ ਨੇ 20 ਕਰੋੜ ਅਮਰੀਕੀ ਡਾਲਰ ਇਕੱਠੇ ਕੀਤੇ ਹਨ, ਜੋ ਕਿ ਇਕ ਰਿਕਾਰਡ ਹੈ।" 66 ਫੀਸਦੀ ਰਕਮ ਉਨ੍ਹਾਂ ਲੋਕਾਂ ਤੋਂ ਆਈ ਹੈ ਜਿਨ੍ਹਾਂ ਨੇ ਪਹਿਲੀ ਵਾਰ ਦਾਨ ਕੀਤਾ ਸੀ। “ਇਹ ਹੋਰ ਸਬੂਤ ਹੈ ਕਿ ਹੈਰਿਸ ਲਈ ਸਮਰਥਨ ਮਜ਼ਬੂਤ ਹੋ ਰਿਹਾ ਹੈ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੀਰਥ ਯਾਤਰਾ 'ਤੇ Iraq ਗਏ 50 ਹਜ਼ਾਰ ਪਾਕਿਸਤਾਨੀ ਸ਼ਰਧਾਲੂ ਹੋਏ ਗ਼ਾਇਬ, ਪ੍ਰਗਟਾਇਆ ਜਾ ਰਿਹੈ ਵੱਡਾ ਸ਼ੱਕ
NEXT STORY