ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਤੋਂ ਧਾਰਮਿਕ ਯਾਤਰਾ ਲਈ ਇਰਾਕ ਗਏ 50 ਹਜ਼ਾਰ ਦੇ ਕਰੀਬ ਪਾਕਿਸਤਾਨੀ ਸ਼ਰਧਾਲੂ ਲਾਪਤਾ ਹੋ ਗਏ ਹਨ। ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਚੌਧਰੀ ਸਾਲਿਕ ਹੁਸੈਨ ਨੇ ਇਹ ਜਾਣਕਾਰੀ ਦਿੱਤੀ ਹੈ। ਚੌਧਰੀ ਨੇ ਬੁੱਧਵਾਰ ਨੂੰ ਪਾਕਿਸਤਾਨੀ ਸੈਨੇਟ ਦੀ ਕਮੇਟੀ ਦੀ ਬੈਠਕ 'ਚ ਮੰਨਿਆ ਕਿ ਇਰਾਕ ਤੋਂ ਪਰਤੇ ਪਾਕਿਸਤਾਨੀ ਸ਼ਰਧਾਲੂ ਵਾਪਸ ਨਹੀਂ ਪਰਤੇ ਹਨ ਅਤੇ ਉਥੇ ਹੀ ਲਾਪਤਾ ਹੋ ਗਏ ਹਨ। ਇਰਾਕੀ ਸਰਕਾਰ ਦਾ ਮੰਨਣਾ ਹੈ ਕਿ ਇਹ ਲੋਕ ਉਨ੍ਹਾਂ ਦੇ ਦੇਸ਼ 'ਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਹਰ ਸਾਲ ਲੱਖਾਂ ਵਿਦੇਸ਼ੀ ਸ਼ਰਧਾਲੂ ਇਰਾਕ ਆਉਂਦੇ ਹਨ। ਸ਼ੀਆ ਮੁਸਲਮਾਨ ਖਾਸ ਤੌਰ 'ਤੇ ਅਰਬੀਨ ਅਤੇ ਅਸ਼ੂਰਾ ਦੇ ਮੌਕਿਆਂ 'ਤੇ ਇਰਾਕ ਆਉਂਦੇ ਹਨ। ਅਰਬੀਨ ਦੀ ਤੀਰਥ ਯਾਤਰਾ ਸ਼ੀਆ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਹ ਕਰਬਲਾ ਦੀ ਲੜਾਈ ਵਿਚ ਪੈਗੰਬਰ ਮੁਹੰਮਦ ਦੇ ਪੋਤੇ ਹੁਸੈਨ ਦੀ ਸ਼ਹਾਦਤ ਨੂੰ ਦਰਸਾਉਂਦੀ ਹੈ। ਪਾਕਿਸਤਾਨ ਦੇ ਸ਼ੀਆ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਇਸ ਤੀਰਥ ਯਾਤਰਾ ਵਿਚ ਹਿੱਸਾ ਲੈਣ ਲਈ ਨਿਯਮਤ ਤੌਰ 'ਤੇ ਇਰਾਕ ਆਉਂਦੇ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਕਿਸਤਾਨ ਸਰਕਾਰ ਤਾਫ਼ਤਾਨ ਸਰਹੱਦ 'ਤੇ ਨਿਗਰਾਨੀ ਪ੍ਰਣਾਲੀ ਨੂੰ ਸੁਧਾਰਨ 'ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ'ਤਾ ਲਹੂਲੁਹਾਨ
ਸਰਕਾਰ ਸ਼ਰਧਾਲੂਆਂ ਦੀ ਯਾਤਰਾ 'ਤੇ ਸਹੀ ਢੰਗ ਨਾਲ ਨਿਗਰਾਨੀ ਰੱਖਣ ਅਤੇ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਇਰਾਕ ਦੇ ਕਿਰਤ ਅਤੇ ਸਮਾਜਿਕ ਮਾਮਲਿਆਂ ਦੇ ਮੰਤਰੀ ਅਹਿਮਦ ਅਲ-ਅਸਾਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ-ਕਾਨੂੰਨੀ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਹੋਏ ਲਾਪਤਾ ਦੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਇਰਾਕ ਦੁਨੀਆ ਦੇ ਸਾਰੇ ਸੈਲਾਨੀਆਂ ਦਾ ਸਵਾਗਤ ਕਰਦਾ ਹੈ ਪਰ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦਾ ਸਨਮਾਨ ਕਰਨ ਦੀ ਲੋੜ 'ਤੇ ਜ਼ੋਰ ਦਿੰਦਾ ਹੈ।
ਇਰਾਕੀ ਸਰਕਾਰ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਮੇਂ ਵਿਚ ਇਰਾਕ ਵਿਚ ਪਾਕਿਸਤਾਨੀਆਂ ਸਮੇਤ ਵੱਖ-ਵੱਖ ਦੇਸ਼ਾਂ ਦੇ ਸੈਲਾਨੀਆਂ ਦੀ ਆਮਦ ਦੇਖੀ ਗਈ ਹੈ। ਇਨ੍ਹਾਂ 'ਚੋਂ ਕਈਆਂ ਨੇ ਬਿਨਾਂ ਜ਼ਰੂਰੀ ਕਾਨੂੰਨੀ ਪਰਮਿਟਾਂ ਦੇ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਘਟਨਾਕ੍ਰਮ ਨੇ ਪਾਕਿਸਤਾਨ ਅਤੇ ਇਰਾਕ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚੌਕਸ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ 'ਚ ਵੇਚੀ ਗਈ ਪੰਜਾਬ ਦੀ ਧੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀ ਘਰ, ਹਾਲ ਸੁਣ ਤੁਹਾਡੀ ਵੀ ਕੰਬ ਜਾਵੇਗੀ ਰੂਹ
NEXT STORY