ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੌਲਤ ਅਤੇ ਉਨ੍ਹਾਂ ਦੀ ਸਰਕਾਰੀ ਤਨਖਾਹ ਨੂੰ ਲੈ ਕੇ ਲੋਕ ਅਕਸਰ ਉਤਸੁਕ ਰਹਿੰਦੇ ਹਨ। ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੂੰ ਅਸਲ ਵਿੱਚ ਕਿੰਨੀ ਤਨਖਾਹ ਮਿਲਦੀ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਪਹਿਲੀ ਤਨਖਾਹ 'ਵਾਈਟ ਹਾਊਸ ਹਿਸਟੋਰੀਕਲ ਐਸੋਸੀਏਸ਼ਨ' ਨੂੰ ਦਾਨ ਕਰ ਦਿੱਤੀ ਹੈ।
ਕਿੰਨੀ ਹੈ ਅਧਿਕਾਰਤ ਤਨਖਾਹ?
ਸਰੋਤਾਂ ਅਨੁਸਾਰ, ਕਾਨੂੰਨੀ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਦੀ ਸਾਲਾਨਾ ਤਨਖਾਹ 4,00,000 ਡਾਲਰ ਨਿਰਧਾਰਤ ਕੀਤੀ ਗਈ ਹੈ, ਜੋ ਕਿ ਸਾਲ 2001 ਤੋਂ ਲਾਗੂ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਕਈ ਤਰ੍ਹਾਂ ਦੇ ਭੱਤੇ ਵੀ ਮਿਲਦੇ ਹਨ, ਜਿਨ੍ਹਾਂ ਵਿੱਚ 50,000 ਡਾਲਰ ਸਾਲਾਨਾ ਖਰਚਾ ਭੱਤਾ, 1,00,000 ਡਾਲਰ ਯਾਤਰਾ ਖਾਤਾ ਤੇ 19,000 ਡਾਲਰ ਮਨੋਰੰਜਨ ਫੰਡ ਸ਼ਾਮਲ ਹੈ। ਵਾਈਟ ਹਾਊਸ ਦੀ ਸਜਾਵਟ ਲਈ ਵੀ ਵੱਖਰੇ ਤੌਰ 'ਤੇ 1,00,000 ਡਾਲਰ ਦਿੱਤੇ ਜਾਂਦੇ ਹਨ। ਜੇਕਰ ਇਨ੍ਹਾਂ ਸਭ ਨੂੰ ਜੋੜਿਆ ਜਾਵੇ ਤਾਂ ਕੁੱਲ ਸਰਕਾਰੀ ਪੈਕੇਜ ਲਗਭਗ 5,69,000 ਡਾਲਰ ਬਣਦਾ ਹੈ।
600 ਮਿਲੀਅਨ ਡਾਲਰ ਤੋਂ ਵੱਧ ਦੀ ਨਿੱਜੀ ਕਮਾਈ
ਭਾਵੇਂ ਰਾਸ਼ਟਰਪਤੀ ਦੀ ਸਰਕਾਰੀ ਤਨਖਾਹ ਲੱਖਾਂ 'ਚ ਹੈ, ਪਰ ਟਰੰਪ ਦੀ ਨਿੱਜੀ ਕਮਾਈ ਕਰੋੜਾਂ 'ਚ ਹੈ। ਰਿਪੋਰਟਾਂ ਮੁਤਾਬਕ, ਸਾਲ 2024 'ਚ ਹੀ ਉਨ੍ਹਾਂ ਨੇ ਆਪਣੇ ਵੱਖ-ਵੱਖ ਕਾਰੋਬਾਰਾਂ ਰਾਹੀਂ 600 ਮਿਲੀਅਨ ਡਾਲਰ (ਕਰੀਬ 60 ਕਰੋੜ ਡਾਲਰ) ਤੋਂ ਵੱਧ ਦੀ ਕਮਾਈ ਕੀਤੀ ਹੈ। ਉਨ੍ਹਾਂ ਦੀ ਕਮਾਈ ਦਾ ਮੁੱਖ ਸਰੋਤ ਕ੍ਰਿਪਟੋ ਉਦਯੋਗ, ਲਾਇਸੈਂਸਿੰਗ ਡੀਲਜ਼, ਟਰੰਪ-ਬ੍ਰਾਂਡਿਡ ਉਤਪਾਦ ਅਤੇ ਉਨ੍ਹਾਂ ਦੇ ਸ਼ਾਨਦਾਰ ਗੋਲਫ ਰਿਜ਼ੋਰਟ ਹਨ।
ਕੁੱਲ ਸੰਪਤੀ ਦਾ ਅੰਦਾਜ਼ਾ
ਡੋਨਾਲਡ ਟਰੰਪ ਦੀ ਕੁੱਲ ਸੰਪਤੀ ਵੱਖ-ਵੱਖ ਸਰੋਤਾਂ ਮੁਤਾਬਕ 5 ਬਿਲੀਅਨ ਤੋਂ 7 ਬਿਲੀਅਨ ਡਾਲਰ ਦੇ ਵਿਚਕਾਰ ਦੱਸੀ ਜਾਂਦੀ ਹੈ। ਟਰੰਪ ਦੀ ਕੰਪਨੀ 'ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ' (ਜੋ ਕਿ ਟਰੂਥ ਸੋਸ਼ਲ ਦੀ ਮੂਲ ਕੰਪਨੀ ਹੈ) ਵਿੱਚ ਉਨ੍ਹਾਂ ਦੀ ਹਿੱਸੇਦਾਰੀ ਹੀ ਲਗਭਗ 2.6 ਬਿਲੀਅਨ ਡਾਲਰ ਹੈ। ਇਸ ਤੋਂ ਇਲਾਵਾ, ਫੋਰਬਸ ਮੁਤਾਬਕ ਉਨ੍ਹਾਂ ਦੀ ਰੀਅਲ ਅਸਟੇਟ ਦੀ ਕੀਮਤ ਲਗਭਗ 1.1 ਬਿਲੀਅਨ ਡਾਲਰ ਹੈ।
ਸਪੱਸ਼ਟ ਹੈ ਕਿ ਕਾਂਗਰਸ ਦੁਆਰਾ ਨਿਰਧਾਰਤ ਕੀਤੀ ਗਈ ਛੋਟੀ ਜਿਹੀ ਸਰਕਾਰੀ ਤਨਖਾਹ ਟਰੰਪ ਦੇ ਵਿਸ਼ਾਲ ਕਾਰੋਬਾਰੀ ਸਾਮਰਾਜ ਅਤੇ ਉਨ੍ਹਾਂ ਦੀ ਅਰਬਾਂ ਦੀ ਦੌਲਤ ਦੇ ਸਾਹਮਣੇ ਸਿਰਫ਼ ਇੱਕ ਮਾਮੂਲੀ ਹਿੱਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
US ਦੇ ਟੈਰਿਫ 'ਤੇ Supreme Court ਦਾ ਫ਼ੈਸਲਾ ਅੱਜ! ਪਲਟ ਸਕਦੀ ਹੈ ਟਰੰਪ ਦੀ ਪੂਰੀ ਬਾਜ਼ੀ
NEXT STORY