ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ ਦੇ ਆਪਣੇ ਹਮਰੁਤਬਾ ਵਲੋਦੀਮੀਰ ਜੇਲੇਂਸਕੀ ਨਾਲ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਯੂਕਰੇਨ ਨੂੰ ਮਿਲਟਰੀ ਮਦਦ ਦੇ ਰੂਪ ਵਿਚ 6 ਕਰੋੜ ਡਾਲਰ ਦੇਣ ਦਾ ਵਾਅਦਾ ਕੀਤਾ ਹੈ।
ਬਾਈਡੇਨ ਪ੍ਰਸ਼ਾਸਨ ਨੇ ਕਾਂਗਰਸ ਨੂੰ ਇਕ ਨੋਟੀਫਿਕੇਸ਼ਨ ਵਿਚ ਦੱਸਿਆ ਕਿ ਯੂਕਰੇਨ ਲਈ ਸਹਾਇਤਾ ਪੈਕੇਜ 'ਉਸ ਦੀ ਸਰਹੱਦ ਪਾਰ ਰੂਸੀ ਮਿਲਟਰੀ ਗਤੀਵਿਧੀ ਵਿਚ ਵੱਡੇ ਵਾਧੇ' ਅਤੇ ਮੋਰਟਾਰ ਹਮਲਿਆਂ, ਜੰਗਬੰਦੀ ਸਮਝੌਤਿਆਂ ਦੀ ਉਲੰਘਣਾ ਅਤੇ ਉਕਸਾਵੇ ਦੀਆਂ ਹੋਰ ਕਾਰਵਾਈਆਂ ਕਾਰਨ ਜ਼ਰੂਰੀ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ,''ਯੂਕਰੇਨ ਦੀ ਸਰਹੱਦ 'ਤੇ ਰੂਸ ਦੇ ਨਿਰਮਾਣ ਨੇ ਯੂਕਰੇਨੀ ਸੈਨਾ ਦੀ ਰੂਸ ਦੀ ਘੁਸਪੈਠ ਰੋਕਣ ਦੀ ਸਮਰੱਥਾ ਵਿਚ ਕਮੀ ਨੂੰ ਉਜਾਗਰ ਕੀਤਾ ਹੈ। ਰੂਸੀ ਖਤਰੇ ਨਾਲ ਨਜਿੱਠਣ ਲਈ ਯੂਕਰੇਨ ਦੀਆਂ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਤੁਰੰਤ ਲੋੜ ਹੈ।''
ਪੜ੍ਹੋ ਇਹ ਅਹਿਮ ਖਬਰ - LeT ਅਤੇ JeM ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਨ ਦੀ ਲੋੜ : ਸ਼੍ਰਿੰਗਲਾ
ਜੇਲੇਂਸਕੀ ਵ੍ਹਾਈਟ ਹਾਊਸ ਵਿਚ ਬਾਈਡੇਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਪ੍ਰਸ਼ਾਸਨ ਕ੍ਰੀਮੀਆ 'ਤੇ ਰੂਸ ਦੇ ਕਬਜ਼ੇ ਅਤੇ ਦੇਸ਼ ਦੇ ਪੂਰਬੀ ਖੇਤਰ ਦੀ ਪ੍ਰਭੂਸੱਤਾ ਲਈ ਇਕਜੁੱਟਤਾ ਜ਼ਾਹਰ ਕਰ ਸਕਦਾ ਹੈ। ਉੱਥੇ ਜੇਲੇਂਸਕੀ ਯੂਕਰੇਨ ਤੋਂ ਲੰਘਣ ਵਾਲੀ ਜਰਮਨੀ ਦੀ 'ਨੋਰਡ ਸਟ੍ਰੀਮ 2 ਪਾਈਪਲਾਈਨ' ਦੇ ਨਿਰਮਾਣ ਵਿਚ ਰੁਕਾਵਟ ਪੈਦਾ ਨਾ ਕਰਨ ਦੇ ਵਾਸ਼ਿੰਗਟਨ ਦੇ ਫ਼ੈਸਲੇ ਪ੍ਰਤੀ ਸਮਰਥਨ ਵੀ ਜਾਹਰ ਕਰ ਸਕਦੇ ਹਨ।
ਪਾਕਿ 'ਚ 11ਵੀਂ ਤੇ 12ਵੀਂ ਜਮਾਤਾਂ ਦੇ ਸਿਲੇਬਸ ’ਚ ਹਿੰਦੂ ਵਿਰੋਧੀ ਵਿਸ਼ਾ ਪਾਉਣ ਨਾਲ ਹਿੰਦੂਆਂ ’ਚ ਰੋਸ
NEXT STORY