ਬੀਜਿੰਗ-ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਇਕ ਖੋਜਕਾਰ ਨੇ ਚੀਨੀ ਫੌਜ ਦੇ ਇਕ ਸਾਲਾਨਾ ਸੰਮੇਲਨ 'ਚ ਕਿਹਾ ਕਿ ਅਮਰੀਕੀ ਜੰਗੀ ਜਹਾਜ਼ਾਂ ਅਤੇ ਜਹਾਜ਼ਾਂ ਨੇ ਇਸ ਸਾਲ ਚੀਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ 2,000 ਤੋਂ ਜ਼ਿਆਦਾ ਜਾਸੂਸੀ ਮਿਸ਼ਨ ਸੰਚਾਲਿਤ ਕੀਤੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੋਵਾਂ ਦੇਸ਼ਾਂ ਦਰਮਿਆਨ ਦੁਸ਼ਮਣੀ ਵਧਣ ਦਰਮਿਆਨ ਇਸ ਤਰ੍ਹਾਂ ਦੀ ਕਰੀਬੀ ਜਾਸੂਸੀ ਨਾਲ ਦੇਸ਼ ਦੀ ਪ੍ਰਭੂਸੱਤਾ ਸੁਰੱਖਿਆ ਨੂੰ ਖਤਰਾ ਹੈ। ਪੀ.ਐੱਲ.ਏ. ਦੀ ਅਕੈਡਮੀ ਆਫ ਮਿਲਿਟਰੀ ਸਾਇੰਸ 'ਚ ਖੋਜਕਰਤਾ ਕਾਓ ਯਾਨਝੋਂਗ ਨੇ ਕਿਹਾ ਕਿ ਇਨ੍ਹਾਂ ਮਿਸ਼ਨਾਂ 'ਚ ਚੀਨੀ ਨਿਯੰਤਰਿਤ ਟਾਪੂਆਂ ਅਤੇ ਵਿਵਾਦਿਤ ਚੀਨ ਸਾਗਰ 'ਚ ਚਟਾਨਾਂ ਨਾਲ ਹੀ ਚੀਨ ਦੇ ਤੱਟਵਰਤੀ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ : ਫੇਸਬੁੱਕ, ਗੂਗਲ ਤੇ ਟਵਿੱਟਰ ਤੋਂ ਸਵਾਲ-ਜਬਾਲ ਕਰਨਗੇ ਬ੍ਰਿਟਿਸ਼ ਸੰਸਦ ਮੈਂਬਰ
ਕਾਓ ਨੇ ਦਸਵੇਂ ਸ਼ਿਆਂਗਸ਼ਾਨ ਫੋਰਮ 'ਚ ਇਕ ਪੈਨਲ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਕਰੀਬੀ ਜਾਸੂਸੀ ਇੰਨੀ ਜ਼ਿਆਦਾ ਵਾਰ ਕਰਨ ਨਾਲ ਚੀਨ ਦੀ ਪ੍ਰਭੂਸੱਤਾ ਸੁਰੱਖਿਆ ਖਤਰੇ 'ਚ ਪੈ ਜਾਂਦੀ ਹੈ ਅਤੇ ਖੇਤਰੀ ਤਣਾਅ ਵਧ ਜਾਂਦਾ ਹੈ ਜਿਸ ਨਾਲ ਚੀਨ ਵੱਲੋਂ ਵਿਰੋਧ ਨੂੰ ਉਤਸ਼ਾਹ ਮਿਲੇਗਾ ਅਤੇ ਬਿਨਾਂ ਸ਼ੱਕ ਹਥਿਆਰਾਂ ਦੇ ਇਸਤੇਮਾਲ ਦਾ ਜੋਖਮ ਵਧ ਸਕਦਾ ਹੈ। ਅਮਰੀਕਾ ਅਤੇ ਚੀਨ ਦਰਮਿਆਨ ਸੰਬੰਧ ਇਸ ਸਮੇਂ ਸਬ ਤੋਂ ਕਮਜ਼ੋਰ ਹਨ। ਦੋਵੇਂ ਦੇਸ਼ ਵਪਾਰ ਸਮੇਤ ਕਈ ਵਿਸ਼ਿਆਂ 'ਤੇ ਟਕਰਾਅ 'ਚ ਉਲਝੇ ਹਨ।
ਇਹ ਵੀ ਪੜ੍ਹੋ : ਰੂਸ 'ਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਦੇ ਮਾਮਲੇ, ਮਾਸਕੋ 'ਚ ਕੰਮਕਾਜ 'ਤੇ ਲੱਗੀ ਪਾਬੰਦੀ
ਵਿਵਾਦਿਤ ਦੱਖਣੀ ਚੀਨ ਸਾਗਰ 'ਚ ਬੀਜਿੰਗ ਦੇ ਹਮਲਾਵਰ ਫੌਜੀ ਰੁਖ ਅਤੇ ਹਾਂਗਕਾਂਗ, ਤਿੱਬਤ ਅਤੇ ਸ਼ਿਨਜਿਆਂਗ ਸੂਬੇ 'ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ 'ਚ ਤਣਾਅ ਦੀ ਸਥਿਤੀ ਹੈ। ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਨੇ ਲਿਖਿਆ ਕਿ ਇਸ ਸਮੇਂ ਸਭ ਤੋਂ ਜ਼ਰੂਰੀ ਕੰਮ ਹੈ ਕਿ ਅਮਰੀਕਾ ਨੂੰ ਗਲਤ ਤਰ੍ਹਾਂ ਨਾਲ ਹਮਲਿਆਂ ਦੇ ਖ਼ਦਸ਼ੇ ਨੂੰ ਘੱਟ ਕਰਨ ਲਈ ਲਗਾਤਾਰ ਕਰੀਬੀ ਨਜ਼ਰ ਰੱਖਣ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਚੀਨ ਪੂਰੇ ਦੱਖਣੀ ਚੀਨ ਸਾਗਰ 'ਤੇ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ। ਵੀਅਤਨਾਮ, ਮਲੇਸ਼ੀਆ, ਫਿਲੀਪੀਨ, ਬਰੁਨੇਈ ਅਤੇ ਤਾਈਵਾਨ ਇਸ ਦਾਅਵੇ ਦਾ ਵਿਰੋਧ ਕਰਦੇ ਹਨ।
ਇਹ ਵੀ ਪੜ੍ਹੋ : ਜਾਂਚ ਕਰਵਾਉਣ ਦੇ ਸਮੇਂ ਤੋਂ ਹੋ ਸਕਦੈ ਕੋਵਿਡ-19 ਜਾਂਚ ਦੇ ਨਤੀਜਿਆਂ 'ਚ ਬਦਲਾਅ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫੇਸਬੁੱਕ, ਗੂਗਲ ਤੇ ਟਵਿੱਟਰ ਤੋਂ ਸਵਾਲ-ਜਬਾਲ ਕਰਨਗੇ ਬ੍ਰਿਟਿਸ਼ ਸੰਸਦ ਮੈਂਬਰ
NEXT STORY