ਵਾਸ਼ਿੰਗਟਨ- ਅਮਰੀਕਾ ਵਿਚ ਰੂਸ ਦੇ ਅੰਬੈਸਡਰ ਅਨਾਤੋਲੀ ਐਂਟੋਨੋਵ ਨੇ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਕਰਨ ਲਈ ਨਾਲ ਮਿਲ ਕੇ ਕੰਮ ਕਰਨ ਦਾ ਸੁਝਾਅ ਦਿੱਤਾ ਹੈ।
ਉਨ੍ਹਾਂ ਕਿਹਾ,"ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਦੇਸ਼ ਕੋਰੋਨਾ ਖਿਲਾਫ ਲੜਾਈ ਵਿਚ ਕਾਫੀ ਸਹਿਯੋਗ ਦੇ ਸਕਦਾ ਹੈ, ਜਿਸ ਵਿਚ ਇਸ ਮਹਾਮਾਰੀ ਦੇ ਬਚਾਅ ਲਈ ਉਚਿਤ ਇਲਾਜ ਵਿਕਸਿਤ ਕਰਨਾ ਸ਼ਾਮਲ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਰੂਸ ਨੇ ਨਿਊਯਾਰਕ ਵਿਚ ਮੈਡੀਕਲ ਸਪਲਾਈ ਭੇਜੀ ਹੈ। ਨਿਊਯਾਰਕ ਵਿਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਹੈ।
ਟਰੰਪ ਨੇ ਅਮਰੀਕੀ ਸਕੂਲਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਮੁੜ ਖੋਲ੍ਹੋ ਨਹੀਂ ਤਾਂ ਕੱਟਾਂਗੇ ਫੰਡ
NEXT STORY