ਵਾਸ਼ਿੰਗਟਨ,(ਭਾਸ਼ਾ)—ਅਮਰੀਕਾ ਨੇ ਭਾਰਤ ਅਤੇ ਸ਼੍ਰੀਲੰਕਾ 'ਚ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਵਾਲੇ ਵਿਚਾਰਾਂ ਅਤੇ ਯੋਜਨਾਵਾਂ ਦੇ ਨਾਲ ਅੱਗੇ ਆਉਣ ਵਾਲੇ ਸੰਗਠਨਾਂ ਲਈ 5 ਲੱਖ ਡਾਲਰ ਦੀ ਗ੍ਰਾਂਟ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਕਿਰਤ ਬਿਊਰੋ ਨੇ ਆਪਣੇ ਨੋਟਿਸ ਵਿਚ ਕਿਹਾ ਕਿ ਉਹ ਆਪਣੇ ਲਗਭਗ 5 ਲੱਖ ਡਾਲਰ ਦੇ ਪ੍ਰੋਗਰਾਮ ਰਾਹੀਂ 'ਭਾਰਤ ਵਿਚ ਧਰਮ ਤੋਂ ਪ੍ਰੇਰਿਤ ਵਿਤਕਰਾ ਅਤੇ ਹਿੰਸਾ ਨੂੰ ਖਤਮ ਕਰਨਾ' ਚਾਹੁੰਦਾ ਹੈ।
ਉਹ ਸ਼੍ਰੀਲੰਕਾ ਲਈ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਹ ਉਥੇ ਸਰਕਾਰ ਦੇ ਸਾਰੇ ਪੱਧਰਾਂ 'ਤੇ ਅਧਿਕਾਰੀ ਧਾਰਮਿਕ ਆਜ਼ਾਦੀ ਦੀ ਰੱਖਿਆ ਸਬੰਧੀ ਰਾਸ਼ਟਰੀ ਕਾਨੂੰਨਾਂ ਅਤੇ ਨੀਤੀਆਂ ਨੂੰ ਅਸਰਦਾਇਕ ਢੰਗ ਨਾਲ ਲਾਗੂ ਕਰਨ।
ਜਾਪਾਨ ਦੇ ਪਹਾੜੀ ਇਲਾਕੇ 'ਚ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਦੀ ਮੌਤ
NEXT STORY