ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਕੂਲ ਅਧਿਕਾਰੀ ਸਪਲਾਈ ਚੇਨ ਦੇ ਮੁੱਦਿਆਂ ਅਤੇ ਲੇਬਰ ਦੀ ਕਮੀ ਕਾਰਨ, ਸਕੂਲੀ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਲਈ ਭੋਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਸਕੂਲ ਨਿਊਟ੍ਰੀਸ਼ਨ ਐਸੋਸੀਏਸ਼ਨ ਦੇ ਸਰਵੇਖਣ ਅਨੁਸਾਰ, ਲਗਭਗ 97% ਸਕੂਲੀ ਪੋਸ਼ਣ ਪ੍ਰੋਗਰਾਮ ਲਗਾਤਾਰ ਸਪਲਾਈ ਚੇਨ ਮੁੱਦਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ : ਕਾਬੁਲ 'ਚ ਤਾਲਿਬਾਨ ਲੜਾਕਿਆਂ ਨੇ 'ਕਰਤਾ ਪਰਵਾਨ' ਗੁਰਦੁਆਰੇ 'ਚ ਕੀਤੀ ਭੰਨ-ਤੋੜ
ਸਪਲਾਈ ਘਾਟ ਦੇ ਚਲਦਿਆਂ ਸਕੂਲਾਂ ਵਿਚਲੇ ਖਾਣੇ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਖੁਦ ਸਟੋਰਾਂ 'ਚ ਜਾ ਕੇ ਭੋਜਨ ਸਮੱਗਰੀ ਨੂੰ ਖਰੀਦਣਾ ਪੈ ਰਿਹਾ ਹੈ। ਰਿਪੋਰਟ ਅਨੁਸਾਰ ਅਲਾਬਾਮਾ ਦੀ ਐਲਮੋਰ ਕਾਉਂਟੀ 'ਚ ਸਕੂਲਾਂ ਲਈ ਖਾਣੇ ਦਾ ਪ੍ਰਬੰਧ ਕਰਨ ਵਾਲਾ ਅਧਿਕਾਰੀ ਜੋ ਲਗਭਗ 8,000 ਬੱਚਿਆਂ ਲਈ ਹਫਤੇ 'ਚ ਪੰਜ ਦਿਨ ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਦਾ ਹੈ।
ਇਹ ਵੀ ਪੜ੍ਹੋ : ਪੁਲਾੜ 'ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ
ਸਕੂਲਾਂ ਦੇ ਆਮ ਭੋਜਨ ਦੀ ਸਪੁਰਦਗੀ 'ਚ ਦੇਰੀ ਦੇ ਨਾਲ, ਖੁਦ ਸਮਾਨ ਲੈਣ ਸਟੋਰ ਪਹੁੰਚਿਆ। ਅਲਾਬਮਾ ਦੇ ਇਸ ਡਿਸਟ੍ਰਿਕਟ ਨੇ ਇਸ ਸਥਿਤੀ 'ਚ ਇੱਕ ਅਸਥਾਈ ਗੋਦਾਮ ਸਥਾਪਤ ਕੀਤਾ ਹੈ, ਜਿੱਥੇ ਕਿ ਸਕੂਲੀ ਭੋਜਨ ਸਮੱਗਰੀ ਨੂੰ ਸਟੋਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਉਹ ਖਾਣੇ ਦੀ ਸੇਵਾ ਲਈ ਸੰਘਰਸ਼ ਕਰ ਰਹੇ ਸਕੂਲਾਂ ਦੀ ਸਹਾਇਤਾ ਲਈ 1.5 ਬਿਲੀਅਨ ਡਾਲਰ ਦੇ ਰਿਹਾ ਹੈ।
ਇਹ ਵੀ ਪੜ੍ਹੋ : ਤਿੰਨ ਦਿਨਾ ਦੌਰੇ 'ਤੇ ਭਾਰਤ ਆਵੇਗੀ ਡੈੱਨਮਾਰਕ ਦੀ PM ਮੈਟੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਸਾਊਥਵੈਸਟ ਏਅਰਲਾਈਨ ਨੇ ਆਪਣੇ ਸਟਾਫ ਲਈ ਜ਼ਰੂਰੀ ਕੀਤੀ ਕੋਰੋਨਾ ਵੈਕਸੀਨ
NEXT STORY