ਵਾਸ਼ਿੰਗਟਨ, (ਇੰਟ.)– ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਦੇਸ਼ ਦੀ ਸੁਰੱਖਿਆ ਨੂੰ ਪੇਸ਼ ਪੰਜ ਵੱਡੇ ਖਤਰੇ ਦੱਸਦਿਆਂ ਕਿਹਾ ਕਿ ਪਾਕਿਸਤਾਨ ਦੇ ਐਟਮੀ ਪ੍ਰੋਗਰਾਮ ਦੇ ਗਲਤ ਹੱਥਾਂ ’ਚ ਜਾਣ ਦਾ ਖਦਸ਼ਾ ਵੀ ਇਕ ਕਾਰਨ ਹੈ। ਬੀਤੇ ਦਿਨ ਉਨ੍ਹਾਂ ਇਕ ਇੰਟਰਵਿਊ ’ਚ ਪਾਕਿਸਤਾਨ ’ਤੇ ਅੱਤਵਾਦੀਆਂ ਨੂੰ ਸੁਰੱਖਿਆ ਪਨਾਹ ਦੇਣ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਅਸੀਂ ਪਾਕਿਸਤਾਨ ਖਿਲਾਫ ਜੋ ਐਕਸ਼ਨ ਲਏ ਹਨ, ਉਹ ਸਾਡੇ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਲਏ ਸਨ।
ਉਨ੍ਹਾਂ ਕਿਹਾ ਕਿ ਅੱਤਵਾਦ ਦੇ ਮਸਲੇ ਨੂੰ ਉਹ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ, ਕਿਉਂਕਿ ਉਨ੍ਹਾਂ ਨੇ ਆਪ ਆਪਣੇ ਮਿੱਤਰਾਂ ਨੂੰ ਇਸ ਲੜਾਈ ’ਚ ਗੁਆ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ 11 ਸਤੰਬਰ ਦੇ ਹਮਲਿਆਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਅਸੀਂ ਪਾਕਿਸਤਾਨ ’ਤੇ ਇਸ ਸਬੰਧੀ ਹੋਰ ਕਦਮ ਚੁੱਕਣ ਲਈ ਜ਼ੋਰ ਦਿੱਤਾ ਹੈ। ਪਾਕਿਸਤਾਨ ਅਤੇ ਭਾਰਤ ਦਰਮਿਆਨ ਹਾਲ ਹੀ ’ਚ ਪੈਦਾ ਖਿਚਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਖਿਚਾਅ ਪਾਕਿਸਤਾਨ ਦੇ ਇਲਾਕੇ ਤੋਂ ਜਾਣ ਵਾਲੇ ਅੱਤਵਾਦੀਆਂ ਦੇ ਕਾਰਨ ਸ਼ੁਰੂ ਹੋਇਆ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਨੂੰ ਅਜਿਹੇ ਅੱਤਵਾਦੀ ਗਰੁੱਪਾਂ ਨੂੰ ਰੋਕਣ ਲਈ ਆਪਣੇ ਕਦਮ ਵਧਾਉਣੇ ਹੋਣਗੇ ਅਤੇ ਨਾਲ ਹੀ ਅੱਤਵਾਦੀਆਂ ਦੇ ਪਨਾਹ ਲੈਣ ਦੀਆਂ ਥਾਵਾਂ ਖਤਮ ਕਰਨੀਆਂ ਹੋਣਗੀਆਂ।
ਭਾਰਤ 'ਚੋਂ ਹੀ ਹੋਵੇਗਾ ਦਲਾਈ ਦਾ ਉਤਰਾਧਿਕਾਰੀ, ਭੜਕਿਆ ਚੀਨ
NEXT STORY