ਵਾਸ਼ਿੰਗਟਨ (ਭਾਸ਼ਾ) ਪ੍ਰਭਾਵਸ਼ਾਲੀ ਅਮਰੀਕੀ ਸੈਨੇਟਰਾਂ ਦੇ ਇਕ ਦੋ-ਪੱਖੀ ਸਮੂਹ ਨੇ ਮਾਲਾਬਾਰ ਯੁੱਧ ਅਭਿਆਸ ਵਿਚ ਆਸਟ੍ਰੇਲੀਆ ਨੂੰ ਬੁਲਾਉਣ ਦੇ ਭਾਰਤ ਦੇ ਫ਼ੈਸਲੇ ਦਾ ਮੰਗਲਵਾਰ ਨੂੰ ਸਵਾਗਤ ਕੀਤਾ।ਭਾਰਤ-ਚੀਨ ਸਰਹੱਦੀ ਵਿਵਾਦ ਦੇ ਵਿਚ, ਭਾਰਤ ਨੇ ਸੋਮਵਾਰ ਨੂੰ ਆਗਾਮੀ ਮਾਲਾਬਾਰ ਜਲ ਸੈਨਾ ਯੁੱਧ ਅਭਿਆਸ ਵਿਚ ਅਮਰੀਕਾ ਅਤੇ ਜਾਪਾਨ ਦੇ ਨਾਲ ਆਸਟ੍ਰੇਲੀਆ ਦੇ ਵੀ ਹਿੱਸਾ ਲੈਣ ਦੀ ਘੋਸ਼ਣਾ ਕੀਤੀ ਸੀ। ਇਹ ਕਵਾਡ ਸਮੂਹ ਦੇ ਚਾਰ ਦੇਸ਼ਾਂ ਭਾਰਤ, ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਦੇ ਮਿਲਟਰੀ ਪੱਧਰ 'ਤੇ ਪਹਿਲੀ ਹਿੱਸੇਦਾਰੀ ਹੋਵੇਗੀ।
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਲਿਖੇ ਪੱਤਰ ਵਿਚ ਸੈਨੇਟਰਾਂ ਨੇ ਕਿਹਾ,''ਸੰਚਾਲਨ ਦੇ ਦ੍ਰਿਸ਼ਟੀਕੋਣ ਨਾਲ ਆਸਟ੍ਰੇਲੀਆ ਜਿਹੇ ਵਿਸ਼ੇਸ਼ ਰੂਪ ਨਾਲ ਸਮਰੱਥ ਅਤੇ ਯੋਗ ਵਫ਼ਾਦਾਰ ਸਾਥੀ ਦਾ ਜਲ ਸੈਨਾ ਅਭਿਆਸ ਵਿਚ ਸ਼ਾਮਲ ਹੋਣਾ ਵਿਲੱਖਣ ਹੈ। ਇਹ ਆਪਸ ਵਿਚ ਤਾਲਮੇਲ ਨਾਲ ਕੰਮ ਕਰਨ ਦੀ ਸਮਰੱਥ ਨੂੰ ਵਧਾਏਗਾ, ਖਤਰੇ ਦੀਆਂ ਮੁਲਾਂਕਣ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ ਅਤੇ ਚਾਰੇ ਜਲ ਸੈਨਾ ਸ਼ਕਤੀਆਂ ਦੀ ਸਮੁੰਦਰੀ ਭੂਮਿਕਾਵਾਂ ਅਤੇ ਮਿਸ਼ਨਾਂ ਦਾ ਵੀ ਵਿਸਥਾਰ ਕਰੇਗਾ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਜੰਗੀ ਜਹਾਜ਼ ਨੇ ਦੱਖਣੀ ਚੀਨ ਸਾਗਰ 'ਚ ਅਮਰੀਕਾ ਤੇ ਜਾਪਾਨ ਨਾਲ ਕੀਤਾ ਅਭਿਆਸ
ਸੈਨੇਟ ਦੀ ਵਿਦੇਸ਼ ਸੰਬੰਧੀ ਕਮੇਟੀ ਦੇ ਮੈਂਬਰ ਰੀਪਬਲਿਕਨ ਸੈਨੇਟਰ ਡੇਵਿਡ ਪੇਡਰਿਊ ਦੀ ਅਗਵਾਈ ਵਿਚ, ਸੈਨੇਟਰ ਮਾਰਸ਼ਾ ਬਲੈਕਬਰਨ, ਕ੍ਰਿਸ ਕਰੂਨਜ਼, ਜੌਨ ਕੌਰਨਿਨ, ਕੇਵਿਨ ਕ੍ਰੈਮਰ, ਟੇਡ ਕਰੂਜ਼, ਜੋਸ਼ ਹੌਲੇ, ਜੇਮਜ਼ ਲੈਂਕਫੋਰਡ, ਕੇਲੀ ਲੋਫਲਰ, ਮਾਰਥਾ ਮੈਕਸਲੀ, ਮਾਰਕੋ ਰੂਬਿਓ, ਡੈਨ ਸੁਲਿਵਨ, ਥਾਮ ਟਿਲਿਸ ਅਤੇ ਮਾਰਕ ਵਾਰਨਰ ਨੇ ਵੀ ਇਸ ਪੱਤਰ 'ਤੇ ਦਸਤਖਤ ਕੀਤੇ। ਪੱਤਰ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਮਨੁੱਖੀ ਮਦਦ, ਟੀਕਾ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਨਵੇਸ਼ ਜਿਹੇ ਗੈਰ-ਸੁਰੱਖਿਆ ਮੁੱਦਿਆਂ 'ਤੇ ਕਵਾਡ ਮੈਂਬਰਾਂ ਦੇ ਵਿਚ ਵੱਧਦੇ ਤਾਲਮੇਲ ਦੀ ਵੀ ਪ੍ਰਸ਼ੰਸਾ ਕੀਤੀ ਗਈ।
ਓਂਟਾਰੀਓ ਨੇ ਕੋਰੋਨਾ ਕਾਰਨ ਲਾਈਆਂ ਪਾਬੰਦੀਆਂ 21 ਨਵੰਬਰ ਤੱਕ ਵਧਾਈਆਂ
NEXT STORY