ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਵਿਸਕਾਨਸਿਨ ਦੇ ਸ਼ਹਿਰ ਵੌਕੇਸ਼ਾ ਵਿਚ ਐਤਵਾਰ ਨੂੰ ਕ੍ਰਿਸਮਤ ਪਰੇਡ ਵਿਚ ਸ਼ਾਮਲ ਲੋਕਾਂ ਨੂੰ ਇਕ ਐਸ.ਯੂ.ਵੀ. ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 5 ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸਥਾਨਕ ਪੁਲਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ। ਵੌਕੇਸ਼ਾ ਪੁਲਸ ਮੁਖੀ ਡੈਨ ਥਾਮਪਸਨ ਨੇ ਦੱਸਿਆ ਕਿ ਕੁੱਝ ਲੋਕਾਂ ਦੀ ਮੌਤ ਹੋਈ ਹੈ ਪਰ ਕੁੱਲ ਕਿੰਨੇ ਲੋਕ ਮਾਰੇ ਗਏ ਹਨ, ਇਸ ਦੀ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ।’
ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ
ਇਕ ਅਧਿਕਾਰੀ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫਾਇਰ ਵਿਭਾਗ ਦੇ ਮੁਖੀ ਸਟੀਵਨ ਹੋਵਰਡ ਨੇ ਦੱਸਿਆ ਕਿ ਹਾਦਸੇ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਵਿਭਾਗ ਦੇ ਅਧਿਕਾਰੀਆਂ ਨੇ ਹਸਪਤਾਲ ਵਿਚ ਭਰਤੀ ਕਰਾਇਆ ਹੈ। ਹੋਰ ਲੋਕਾਂ ਵੱਲੋਂ ਕਿੰਨੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ, ਇਸ ਦੀ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਥਾਮਪਸਨ ਨੇ ਦੱਸਿਆ ਕਿ ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਜਿਵੇਂ ਹੀ ਕਾਰ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧੀ ਤਾਂ ਵੌਕੇਸ਼ਾ ਪੁਲਸ ਨੇ ਕਾਰ ਨੂੰ ਰੋਕਣ ਲਈ ਗੋਲੀਆਂ ਚਲਾਈਆਂ। ਪੁਲਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿਚ ਕੋਈ ਰਾਹਗੀਰ ਜ਼ਖ਼ਮੀ ਨਹੀਂ ਹੋਇਆ ਹੈ। ਵੌਕੇਸ਼ਾ ਹਾਲੀਡੇਅ ਪਰੇਡ ਦਾ ਐਤਵਾਰ ਨੂੰ ਸ਼ਹਿਰ ਦੇ ਫੇਸਬੁੱਕ ਪੇਜ਼ ’ਤੇ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ। ਇਸ ਵੀਡੀਓ ਵਿਚ ਲਾਲ ਰੰਗ ਦੀ ਐਸ.ਯੂ.ਵੀ. ਕਾਰ ਭੀੜ ਵਿਚੋਂ ਲੰਘਦੀ ਹੋਈ ਅਤੇ ਰਸਤੇ ਵਿਚ ਲੋਕਾਂ ਨੂੰ ਕੁਚਲਦੇ ਹੋਏ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੱਧੂ, ਇਮਰਾਨ ਖਾਨ ਨੂੰ ਦੱਸਿਆ ਆਪਣਾ ਵੱਡਾ ਭਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਖੁਸ਼ਖ਼ਬਰੀ: ਆਸਟ੍ਰੇਲੀਆ ਦਸੰਬਰ ਤੋਂ ਵਿਦੇਸ਼ੀ ਵਿਦਿਆਰਥੀਆਂ, ਵਰਕਰਾਂ ਲਈ ਖੋਲ੍ਹੇਗਾ ਸਰਹਦਾਂ
NEXT STORY