ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਅਤੇ ਸੰਸਦ ਮੈਂਬਰ ਮਾਈਕ ਵਾਲਟਜ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਗਠਜੋੜ ਦਾ ਸੱਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਦੋਨੋਂ ਦੇਸ਼ਾਂ ਨੂੰ ਖੇਤਰ ਵਿਚ ਚੀਨ ਦੇ ਹਮਲਾਵਰ ਰੁਖ਼ ਆਪਣੀ ਸੰਸਾਰਿਕ ਤਾਕਤ ਬਰਕਰਾਰ ਰੱਖਣ ਅਤੇ ਵਿਸਥਾਰ ਦੇਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ - ਅਮਰੀਕਾ ਦੀ HHS ਬਿਲਡਿੰਗ 'ਚ ਬੰਬ ਦੀ ਸੂਚਨਾ ਤੋਂ ਬਾਅਦ ਮਚੀ ਭਾਜੜ
ਹੇਲੀ ਅਤੇ ਵਾਲਟਸ ਨੇ ਵੱਕਾਰੀ ‘ਫੋਰੋਨ ਪਾਲਿਸੀ’ ਰਸਾਲੇ ਦੇ ਤਾਜ਼ਾ ਐਡੀਸ਼ਨ ਵਿਚ ਲਿਖਿਆ, 10 ਲੱਖ ਤੋਂ ਜ਼ਿਆਦਾ ਫੌਜੀ ਬਲਾਂ ਵਾਲੀ ਇਕ ਪ੍ਰਮਾਣੂ ਸ਼ਕਤੀ, ਮਜ਼ਬੂਤ ਸਮੁੰਦਰੀ ਫੌਜ ਅਤੇ ਚੋਟੀ ਪੱਧਰੀ ਪੁਲਾੜ ਪ੍ਰੋਗਰਾਮ ਸੰਪੰਨ ਅਤੇ ਅਮਰੀਕਾ ਦੇ ਇਕ ਪੁਰਾਣੇ ਆਰਥਿਕ ਅਤੇ ਫੌਜੀ ਸਹਿਯੋਗੀ ਦੇ ਰੂਪ ਵਿਚ ਭਾਰਤ ਇਕ ਮਜ਼ਬੂਤ ਸਾਂਝੇਦਾਰ ਬਣੇਗਾ। ਅਫਗਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਵਾਪਸੀ ਤੋਂ ਬਾਅਦ ਸਿਰਫ ਭਾਰਤ ਹੀ ਉਥੇ ਅਤੇ ਚੀਨ ਦੀਆਂ ਸਰਗਰਮੀਆਂ ’ਤੇ ਪ੍ਰਭਾਵੀ ਢੰਗ ਨਾਲ ਨਜ਼ਰ ਰੱਖ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਬਾਇਓਟੈੱਕ ਤੋਂ ਕੋਵੈਕਸੀਨ ਦੇ ਸੰਬੰਧ 'ਚ ਸਪੱਸ਼ਟੀਕਰਨ ਇਸ ਹਫਤੇ ਦੇ ਆਖਿਰ ਤੱਕ ਮਿਲਣ ਦੀ ਉਮੀਦ
NEXT STORY