ਇੰਟਰਨੈਸ਼ਲਨ ਡੈਸਕ- ਬੀਤੇ 43 ਦਿਨਾਂ ਤੋਂ ਅਮਰੀਕਾ 'ਚ ਸ਼ਟਡਾਊਨ ਕਾਰਨ ਬਣੇ ਹੋਏ ਮਾੜੇ ਹਾਲਾਤਾਂ ਦੇ ਬਦਲਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਸਰਕਾਰੀ ਫੰਡਿੰਗ ਬਿੱਲ 'ਤੇ ਦਸਤਖਤ ਕਰ ਦਿੱਤੇ ਹਨ। ਇਸ ਤਰ੍ਹਾਂ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਆਖਿਰ ਖ਼ਤਮ ਹੋ ਗਿਆ ਹੈ।
ਸ਼ਟਡਾਊਨ ਕਾਰਨ ਫੈਡਰਲ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਵਿਘਨ ਪਿਆ ਤੇ ਕਈ ਫੂਡ ਬੈਂਕਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ। ਇਸ ਨੇ ਵਾਸ਼ਿੰਗਟਨ ਵਿੱਚ ਰਾਜਨੀਤਿਕ ਪਾੜਾ ਹੋਰ ਡੂੰਘਾ ਕਰ ਦਿੱਤਾ। ਟਰੰਪ ਨੇ ਡੈਮੋਕ੍ਰੇਟਸ 'ਤੇ ਦਬਾਅ ਪਾਉਣ ਲਈ ਕਈ ਇਕਪਾਸੜ ਕਦਮ ਚੁੱਕੇ, ਜਿਸ ਵਿੱਚ ਪ੍ਰੋਜੈਕਟਾਂ ਨੂੰ ਰੱਦ ਕਰਨਾ ਅਤੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ।
ਟਰੰਪ ਨੇ ਬਣੀ ਸਥਿਤੀ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਵੋਟਰਾਂ ਨੂੰ ਅਗਲੀਆਂ ਇੰਟਰਮ ਚੋਣਾਂ ਵਿੱਚ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ। ਫੰਡਿੰਗ ਬਿੱਲ ਨੂੰ ਪ੍ਰਤੀਨਿਧੀ ਸਭਾ ਨੇ 222 ਤੋਂ 209 ਵੋਟਾਂ ਨਾਲ ਪਾਸ ਕਰ ਦਿੱਤਾ, ਜਦੋਂ ਕਿ ਸੈਨੇਟ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦੇ ਚੁੱਕੀ ਸੀ।
ਵਿਵਾਦ ਦਾ ਕੇਂਦਰ ਸਿਹਤ ਬੀਮੇ 'ਤੇ ਟੈਕਸ ਛੋਟਾਂ ਦਾ ਵਿਸਥਾਰ ਸੀ, ਜਿਸ ਨੂੰ ਡੈਮੋਕ੍ਰੇਟ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਰਿਪਬਲਿਕਨਾਂ ਨੇ ਇਸ ਦਾ ਵਿਰੋਧ ਕੀਤਾ। ਰਿਪਬਲਿਕਨ ਸੈਨੇਟਰ ਟੌਮ ਕੋਲ ਨੇ ਕਿਹਾ, "ਅਸੀਂ 43 ਦਿਨ ਪਹਿਲਾਂ ਕਿਹਾ ਸੀ ਕਿ ਸਰਕਾਰੀ ਸ਼ਟਡਾਊਨ ਕਦੇ ਵੀ ਹੱਲ ਨਹੀਂ ਹੁੰਦਾ ਅਤੇ ਇਸ ਵਾਰ ਵੀ ਇਹ ਹੱਲ ਨਹੀਂ ਸੀ।" ਅੰਤ ਵਿੱਚ 8 ਸੈਨੇਟਰਾਂ ਦੁਆਰਾ ਕੀਤੇ ਗਏ ਸਮਝੌਤੇ ਦੁਆਰਾ ਸ਼ਟਡਾਊਨ ਖ਼ਤਮ ਹੋ ਗਿਆ ਹੈ।
ਮਿਆਂਮਾਰ ਦੀ ਫੌਜ ਨੂੰ ਰੂਸ ਅਤੇ ਚੀਨ ਤੋਂ ਮਿਲੇ ਹੈਲੀਕਾਪਟਰ ਅਤੇ ਜਹਾਜ਼
NEXT STORY