ਵਾਸ਼ਿੰਗਟਨ (ਭਾਸ਼ਾ) : ਅਮਰੀਕਾ 'ਚ ਸਿੱਖਾਂ ਦੇ ਇਕ ਹਿੱਤਕਾਰੀ ਸੰਗਠਨ ਨੇ ਇਕ ਐੱਫ. ਬੀ. ਆਈ. ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ 'ਚ ਸਿੱਖਾਂ ਪ੍ਰਤੀ ਨਫ਼ਰਤ ਵਾਲੇ ਅਪਰਾਧਾਂ 'ਚ ਥੋੜ੍ਹੀ ਕਮੀ ਮਹਿਸੂਸ ਕੀਤੀ ਗਈ ਹੈ। ਰਿਪੋਰਟ ਮੁਤਾਬਕ 1991 ਤੋਂ ਬਾਅਦ ਤੋਂ ਸਾਲ 2019 'ਚ ਸਿੱਖਾਂ ਪ੍ਰਤੀ ਨਫ਼ਤਰ ਵਾਲੇ ਅਪਰਾਧਾਂ ਦੇ ਮਾਮਲੇ ਸਭ ਤੋਂ ਘੱਟ ਰਹੇ ਹਨ।
ਇਹ ਵੀ ਪੜ੍ਹੋ: ਇਹ ਹਨ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ, ਇਕ ਦਿਨ 'ਚ 50 ਹਜ਼ਾਰ ਕਰੋੜ ਤੋਂ ਜ਼ਿਆਦਾ ਵਧੀ ਜਾਇਦਾਦ
ਸਾਊਥ ਏਸ਼ੀਅਨ ਅਮਰੀਕਨਸ ਲੀਡਿੰਗ ਟੂਗੇਦਰ (ਐੱਸ. ਏ. ਏ. ਐੱਲ. ਟੀ.) ਸੰਗਠਨ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ 'ਚ ਸਾਲ 2018 ਦੇ ਮੁਕਾਬਲੇ 2019 'ਚ ਸਿੱਖਾਂ ਪ੍ਰਤੀ ਨਫ਼ਤਰ ਵਾਲੇ ਅਪਰਾਧਾਂ 'ਚ ਥੋੜ੍ਹੀ ਕਮੀ ਦੇਖੀ ਗਈ ਹੈ। 2018 'ਚ ਇਨ੍ਹਾਂ ਅਪਰਾਧਾਂ ਵਿਚ ਲਗਭਗ 200 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਸੀ। ਰਿਪੋਰਟ ਮੁਤਾਬਕ ਮੁਸਲਿਮ ਵਿਰੋਧੀ ਘਟਨਾਵਾਂ 'ਚ ਵੀ ਕਮੀ ਆਈ ਹੈ ਅਤੇ ਕੁੱਲ 176 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ 2015 ਤੋਂ ਬਾਅਦ ਤੋਂ ਹੀ ਮੁਸਲਿਮਾਂ ਖ਼ਿਲਾਫ਼ ਅਪਰਾਧ ਵੱਧ ਗਏ ਸਨ।
ਇਹ ਵੀ ਪੜ੍ਹੋ: ਸ਼ਾਕਿਬ ਵਲੋਂ ਕਾਲੀ ਮਾਤਾ ਦੀ ਪੂਜਾ 'ਤੇ ਮਾਫ਼ੀ ਮੰਗਣ 'ਤੇ ਭੜਕੀ ਕੰਗਣਾ, ਕਿਹਾ- 'ਮੰਦਰਾਂ ਤੋਂ ਐਨਾ ਕਿਉਂ ਡਰਦੇ ਹੋ'
ਐਸ.ਏ.ਏ.ਐਲ.ਟੀ. ਅਤੇ ਇਸ ਦੇ ਸਹਿਯੋਗੀਆਂ ਨੇ 2015 ਦੇ ਬਾਅਦ ਤੋਂ ਹੀ ਮੁਸਲਿਮ ਵਿਰੋਧੀ ਅਤੇ ਨਫ਼ਰਤੀ ਬਿਆਨਬਾਜ਼ੀ ਦੇ 348 ਮਾਮਲਿਆਂ 'ਤੇ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਮੁਸਲਿਮਾਂ ਅਤੇ ਹੋਰ ਏਸ਼ੀਆਈ ਅਮਰੀਕੀ ਲੋਕਾਂ ਖ਼ਿਲਾਫ਼ ਅਪਰਾਧਕ ਘਟਨਾਵਾਂ ਦੇ 733 ਮਾਮਲੇ ਸੰਗਠਨ ਦੀ ਨਜ਼ਰ ਵਿਚ ਆਏ ਹਨ।
ਇਹ ਵੀ ਪੜ੍ਹੋ: ਇਹ ਹੈ ਦੁਨੀਆ ਦਾ ਸਭ ਤੋਂ ਲੰਬਾ ਬਾਡੀ ਬਿਲਡਰ, ਵੇਖੋ ਤਸਵੀਰਾਂ
ਨਿਊਜ਼ੀਲੈਂਡ 'ਚ 'ਹਿਜਾਬ' ਪੁਲਸ ਵਰਦੀ 'ਚ ਸ਼ਾਮਲ, ਪਹਿਲੀ ਵਾਰ ਪਾਵੇਗੀ ਕਾਂਸਟੇਬਲ ਜ਼ੀਨਾ ਅਲੀ
NEXT STORY