ਵਾਸ਼ਿੰਗਟਨ— ਅਮਰੀਕਾ 'ਚ ਇਕ ਮਹੀਨਾ ਹੋਣ ਨੂੰ ਆਇਆ ਹੈ ਤੇ ਸ਼ਟਡਾਊਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅਮਰੀਕੀ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਸ਼ਟਡਾਊਨ ਇੰਨੇ ਦਿਨ ਤੱਕ ਚੱਲਿਆ ਹੈ। ਅਮਰੀਕਾ 'ਚ ਸਨ 1976 ਤੋਂ 20 ਵਾਰ ਸਰਕਾਰੀ ਸ਼ਟ ਡਾਊਨ ਹੋ ਚੁੱਕਾ ਹੈ ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ 'ਚ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਦਿਨਾਂ ਤੱਕ ਚੱਲਣ ਵਾਲਾ ਸ਼ਟਡਾਊਨ ਹੈ। ਇਸ ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨਾ ਪੈ ਰਿਹਾ ਹੈ। ਟਰੰਪ ਨੂੰ ਮੈਕਸੀਕੋ ਸਰਹੱਦ ਕੰਧ ਲਈ 5.7 ਬਿਲੀਅਨ ਡਾਲਰ ਚਾਹੀਦੇ ਹਨ ਤੇ ਜਦੋਂ ਤੱਕ ਅਮਰੀਕੀ ਕਾਂਗਰਸ ਇਸ ਰਕਮ ਨੂੰ ਮਨਜ਼ੂਰੀ ਨਹੀਂ ਦਿੰਦੀ, ਸ਼ਟਡਾਊਨ ਖਤਮ ਨਹੀਂ ਹੋਵੇਗਾ।
8 ਲੱਖ ਕਰਮਚਾਰੀਆਂ ਨੂੰ ਨਹੀਂ ਮਿਲ ਰਹੀ ਸੈਲਰੀ
ਇਸ ਸ਼ਟਡਾਊਨ ਕਾਰਨ ਅਮਰੀਕੀ ਸਰਕਾਰ ਦੇ ਇਕ ਚੌਥਾਈ ਕਰਮਚਾਰੀ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹਨ। ਕਈ ਸਰਕਾਰੀ ਵਿਭਾਗਾਂ 'ਚ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਹੈ। ਨਿਊਯਾਰਕ ਟਾਈਮ ਦੀ ਖਬਰ ਮੁਤਾਬਕ ਕਰੀਬ 8 ਲੱਖ ਸਰਕਾਰੀ ਕਰਮਚਾਰੀਆਂ ਨੂੰ ਸੈਲਰੀ ਨਹੀਂ ਮਿਲ ਸਕੀ ਹੈ। 50 ਫੀਸਦੀ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਬਿਨਾਂ ਸੈਲਰੀ ਦੇ ਕੰਮ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ 'ਚ ਹੀ ਅਮਰੀਕੀ ਮਿਲਟਰੀ ਦੇ ਵੀ ਮੈਂਬਰ ਹਨ, ਜੋ ਬਿਨਾਂ ਸੈਲਰੀ ਦੇ ਕੰਮ ਕਰਨ ਲਈ ਮਜਬੂਰ ਹਨ। ਨੇਵੀ ਟਾਈਮਸ ਵਲੋਂ ਅੰਦਾਜਾ ਲਾਇਆ ਗਿਆ ਹੈ ਕਿ ਕਰੀਬ 43 ਹਜ਼ਾਰ ਕੋਸਟ ਗਾਰਡ ਕਰਮਚਾਰੀ ਬਿਨਾਂ ਰਕਮ ਦੇ ਕੰਮ ਕਰ ਰਹੇ ਹਨ। ਮੰਗਲਵਾਰ ਨੂੰ ਵੀ ਇਨ੍ਹਾਂ ਨੂੰ ਸੈਲਰੀ ਦਾ ਚੈੱਕ ਨਹੀਂ ਮਿਲਿਆ।
ਐਡਮਿਰਲ ਨੇ ਦਿੱਤੀ ਜਾਣਕਾਰੀ
ਯੂ.ਐੱਸ. ਕੋਸਟ ਗਾਰਡ ਦੇ ਕਮਾਂਡੇਂਟ ਐਡਮਿਰਲ ਕਾਰਲ ਐੱਲ ਸਕਲਟਜ਼ ਨੇ ਫੌਜੀਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਤੁਹਾਨੂੰ ਮਹੀਨੇ ਦੇ ਵਿਚਾਲੇ ਮਿਲਣ ਵਾਲਾ ਸੈਲਰੀ ਚੈੱਕ ਨਹੀਂ ਮਿਲੇਗਾ। ਉਨ੍ਹਾਂ ਨੇ ਅੱਗੇ ਲਿੱਖਿਆ ਕਿ ਉਨ੍ਹਾਂ ਦੇ ਧਿਆਨ 'ਚ ਇਹ ਦੇਸ਼ ਦਾ ਅਜਿਹਾ ਪਹਿਲਾ ਮੌਕਾ ਹੈ ਜਦੋਂ ਅਮਰੀਕੀ ਫੌਜਾਂ ਨੂੰ ਸਰਕਾਰ ਦੇ ਮਤਭੇਦ ਕਾਰਨ ਤਨਖਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਅਨਿਸ਼ਚਿਤਤਾ ਦੀ ਸਥਿਤੀ 'ਚ ਉਹ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਸਮਝਦੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੋਸਟ ਗਾਰਡ ਮਿਊਚਲ ਅਸਿਸਟੇਂਟ ਨੂੰ ਯੂ.ਐੱਸ.ਏ. ਵਲੋਂ 15 ਮਿਲੀਅਨ ਡਾਲਰ ਦੀ ਮਦਦ ਮਿਲੀ ਹੈ ਤਾਂਕਿ ਲੋੜਵੰਦ ਫੌਜੀਆਂ ਦੀ ਮਦਦ ਕੀਤੀ ਜਾ ਸਕੇ।
ਦੁਬਈ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ ਨਹੀਂ ਤਾਂ ਹੋਵੇਗਾ ਉਮਰ ਭਰ ਪਛਤਾਵਾ
NEXT STORY