ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਫਗਾਨਿਸਤਾਨ ਦੇ ਕਾਬੁਲ 'ਚ ਪਿਛਲੇ ਮਹੀਨੇ ਹੋਏ ਹਮਲੇ 'ਚ ਮਾਰੇ ਗਏ 13 ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਲਈ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨਿਤ ਕੀਤਾ ਹੈ। ਇਹ ਮੈਡਲ ਅਮਰੀਕੀ ਸਰਵਿਸ ਮੈਂਬਰਾਂ ਨੂੰ ਜ਼ਖਮੀ ਜਾਂ ਮਾਰੇ ਜਾਣ ਦੀ ਸੂਰਤ 'ਚ ਸਨਮਾਨ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਮਾਡਰਨਾ ਨੇ ਕੋਰੋਨਾ ਤੇ ਫਲੂ ਲਈ ਕੀਤਾ ਬੂਸਟਰ ਵੈਕਸੀਨ ਦਾ ਐਲਾਨ
ਇਸ ਦੇ ਇਲਾਵਾ ਅਮਰੀਕੀ ਨੇਵੀ ਦੇ ਅਨੁਸਾਰ, ਪਿਛਲੇ ਮਹੀਨੇ ਦੇ ਹਮਲੇ 'ਚ ਮਾਰੇ ਗਏ ਸੇਲਰ ਨੂੰ ਮਰਨ ਤੋਂ ਬਾਅਦ ਤਰੱਕੀ ਵੀ ਦਿੱਤੀ ਗਈ ਹੈ ਤੇ ਹਮਲੇ ਦੇ ਦੌਰਾਨ ਮਰਨ ਵਾਲੇ ਹੋਰ 12 ਸਰਵਿਸ ਮੈਂਬਰਾਂ ਨੂੰ ਪਰਪਲ ਹਾਰਟਜ਼ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕੀ ਸੈਨਿਕ ਜਿਨ੍ਹਾਂ 'ਚ ਰਿਆਨ ਨੌਸ, ਡੈਰੀਨ ਹੂਵਰ, ਜੋਹੈਨੀ ਰੋਸਾਰੀਓ ਪਿਚਾਰਡੋ, ਨਿਕੋਲ ਗੀ, ਹੰਟਰ ਲੋਪੇਜ਼, ਡੇਮਾਗਨ ਪੇਜ, ਹਮਬਰਟੋ ਸਾਂਚੇਜ਼, ਡੇਵਿਡ ਐਸਪਿਨੋਜ਼ਾ, ਜੇਰੇਡ ਸਮਿੱਟਜ਼, ਰੈਕੀ ਮੈਕਕੋਲਮ, ਰੈਂਚੋ ਕੁਕਾਮੋਂ, ਡਾਈਲਨ ਮੇਰੋਲਾ ਅਤੇ ਕਰੀਮ ਨਿਕੋਈ ਆਦਿ ਸ਼ਾਮਲ ਹਨ , ਨੂੰ ਮਿਲਟਰੀ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਨੇ ਚੀਨੀ ਟੀਕਿਆਂ ਦੇ ਪ੍ਰੀਖਣ ਲਈ ਕੁਝ ਬੱਚਿਆਂ ਨੂੰ ਲਾਇਆ ਟੀਕਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਮਾਡਰਨਾ ਨੇ ਕੋਰੋਨਾ ਤੇ ਫਲੂ ਲਈ ਕੀਤਾ ਬੂਸਟਰ ਵੈਕਸੀਨ ਦਾ ਐਲਾਨ
NEXT STORY