ਜੋਹਾਨਿਸਬਰਗ-ਚੀਨ ਦੇ ਕੋਵਿਡ-19 ਟੀਕੇ ਸਾਈਨੇਵੈਕ ਬਾਇਓਟੈਕ ਦੇ ਕਲੀਨਿਕਲ ਪ੍ਰੀਖਣ ਦੇ ਤੀਸਰੇ ਗਲੋਬਲੀ ਪੜ੍ਹਾਅ ਤਹਿਤ ਦੱਖਣੀ ਅਫਰੀਕਾ ਨੇ ਸ਼ੁੱਕਰਵਾਰ ਨੂੰ ਕੁਝ ਬੱਚਿਆਂ ਅਤੇ ਅੱਲ੍ਹੜਾਂ ਨੂੰ ਟੀਕਾ ਲਾਇਆ। ਚੀਨ ਨੇ ਇਹ ਟੀਕਾ 6 ਮਹੀਨੇ ਦੇ ਬੱਚਿਆਂ ਤੋਂ ਲੈ ਕੇ 17 ਸਾਲ ਦੇ ਅੱਲ੍ਹੜਾਂ ਤੱਕ ਲਈ ਵਿਕਸਿਤ ਕੀਤਾ ਹੈ। ਇਸ ਗਲੋਬਲੀ ਜਾਂਚ 'ਚ ਦੱਖਣੀ ਅਫਰੀਕਾ ਨਾਲ 2,000 ਜਦਕਿ ਕੀਨੀਆ, ਫਿਲੀਪੀਨ, ਚਿਲੀ ਅਤੇ ਮਲੇਸ਼ੀਆ ਤੋਂ 12,000 ਪ੍ਰਤੀਭਾਗੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਕੱਪੜੇ ਦਾ ਮਾਸਕ ਇਕ ਸਾਲ ਤੱਕ ਹੋ ਸਕਦੈ ਅਸਰਦਾਰ : ਅਧਿਐਨ
ਸਾਈਨੋਵੈਕ ਕੰਪਨੀ ਨੇ ਸ਼ੁੱਕਰਵਾਰ ਨੂੰ ਸੇਫਾਕੋ ਮਗਾਤੋ ਹੈਲਥ ਸਾਇੰਸ ਯੂਨੀਵਰਸਿਟੀ 'ਚ ਬੱਚਿਆਂ ਨੂੰ ਟੀਕਾ ਲਾਇਆ ਗਿਆ, ਉਸ ਤੋਂ ਬਾਅਦ ਹੁਣ ਦੇਸ਼ ਦੇ 6 ਹੋਰ ਸ਼ਹਿਰਾਂ 'ਚ ਵੀ ਬੱਚਿਆਂ ਨੂੰ ਟੀਕਾ ਲਾਇਆ ਜਾਵੇਗਾ। ਕੰਪਨੀ ਨੇ ਕਿਹਾ ਕਿ ਅਧਿਐਨ ਦਾ ਪਹਿਲਾ ਟੀਚਾ ਬੱਚਿਆਂ ਅਤੇ ਅੱਲ੍ਹੜਾਂ 'ਚ ਲੱਛਣ ਵਾਲੇ ਕੋਵਿਡ-19 ਦੇ ਮਾਮਲਿਆਂ 'ਚ ਕੋਰੋਨਾਵੈਕ ਦੀਆਂ ਦੋ ਖੁਰਾਕਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਹੈ।
ਇਹ ਵੀ ਪੜ੍ਹੋ : ਕੋਰੋਨਾ ਰੋਕੂ ਟੀਕਾਕਰਨ ਦਾ ਡਿਜੀਟਲ ਸਰਟੀਫਿਕੇਟ ਜਾਰੀ ਕਰੇਗਾ ਦੱਖਣੀ ਅਫਰੀਕਾ
ਸਾਈਨੋਵੈਕ ਨੇ ਕਿਹਾ ਕਿ ਕੋਵਿਡ-19 ਦੇ ਗੰਭੀਰ ਮਾਮਲਿਆਂ ਅਤੇ ਹਸਪਤਾਲ 'ਚ ਦਾਖਲ ਹੋਣ ਵਾਲੇ ਮਾਮਲਿਆਂ 'ਚ ਵੀ ਪ੍ਰਭਾਵ ਦੀ ਸਮੀਖਿਆ ਕੀਤੀ ਜਾਵੇਗੀ। ਦੱਖਣੀ ਅਫਰੀਕਾ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 28 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਇਥੇ 84,327 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 24 ਘੰਟਿਆਂ 'ਚ ਦੱਖਣੀ ਅਫਰੀਕਾ 'ਚ 6,270 ਨਵੇਂ ਮਾਮਲੇ ਸਾਹਮਣੇ ਆਏ ਜਦਕਿ 175 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋਈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਕੋਵਿਡ-19 ਤਾਲਾਬੰਦੀ ਦੀ ਮਿਆਦ 21 ਸਤੰਬਰ ਤੱਕ ਵਧਾਈ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
UAE ਨੇ ਇਨ੍ਹਾਂ ਸ਼ਰਤਾਂ ਨਾਲ ਦਿੱਤੀ ਭਾਰਤ ਸਮੇਤ 15 ਦੇਸ਼ਾਂ ਤੋਂ ਲੋਕਾਂ ਨੂੰ ਵਾਪਸੀ ਦੀ ਮਨਜ਼ੂਰੀ
NEXT STORY