ਹਨੋਈ- ਪਿਛਲੇ ਕੁਝ ਦਿਨਾਂ ਤੋਂ ਦੱਖਣੀ ਚੀਨ ਸਾਗਰ ਵਿਚ ਵੀਅਤਨਾਮ ਦੇ ਮਛੇਰਿਆਂ ਨੂੰ ਚੀਨ ਪਰੇਸ਼ਾਨ ਕਰ ਰਿਹਾ ਹੈ ਜਿਸ ਲਈ ਅਮਰੀਕਾ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ 'ਤੇ ਹਸਤਾਖਰ ਕੀਤੇ ਹਨ। ਪਿਛਲੇ ਕੁਝ ਦਿਨਾਂ ਤੋਂ ਤਣਾਅਗ੍ਰਸਤ ਦੱਖਣੀ ਚੀਨ ਸਾਗਰ ਵਿਚ ਸਭ ਤੋਂ ਵਧੇਰੇ ਵੀਅਤਨਾਮ ਤੇ ਚੀਨ ਵਿਚਕਾਰ ਟਕਰਾਅ ਹੋ ਰਿਹਾ ਹੈ।
ਦੋਵੇਂ ਦੇਸ਼ ਇਸ ਸਮੁੰਦਰੀ ਖੇਤਰ 'ਤੇ ਆਪਣਾ-ਆਪਣਾ ਦਾਅਵਾ ਕਰਦੇ ਆ ਰਹੇ ਹਨ। ਇਕ ਪਾਸੇ ਜਿੱਥੇ ਚੀਨ ਦੇ ਵੁਹਾਨ ਤੋਂ ਨਿਕਲੇ ਖਤਰਨਾਕ ਕੋਰੋਨਾ ਵਾਇਰਸ ਕਾਰਨ ਸਾਰੀ ਦੁਨੀਆ ਮਹਾਮਾਰੀ ਨਾਲ ਜੂਝ ਰਹੀ ਹੈ, ਉੱਥੇ ਹੀ ਚੀਨ ਦੱਖਣੀ ਚੀਨ ਸਾਗਰ ਵਿਚ ਉਕਸਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। 1 ਜੁਲਾਈ ਤੋਂ 5 ਜੁਲਾਈ ਤੱਕ ਚੀਨ ਦੇ ਹੈਨਾਨ ਸੂਬੇ ਦੇ ਮੈਰੀਟਾਈਮ ਸੇਫਟੀ ਐਡਮਨਿਸਟਰੇਸ਼ਨ ਨੇ ਸਾਗਰ ਦੇ ਪੈਰਾਸੇਲ ਆਈਲੈਂਡ 'ਤੇ ਫੌਜੀ ਅਭਿਆਸ ਕੀਤਾ। ਇਸ ਆਈਲੈਂਡ 'ਤੇ ਵੀਅਤਨਾਮ ਆਪਣਾ ਦਾਅਵਾ ਕਰਦਾ ਹੈ। ਚੀਨ ਦੀਆਂ ਇਨ੍ਹਾਂ ਗਤੀਵਿਧੀਆਂ ਦੀ ਵੀਅਤਨਾਮ ਵਿਚ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਨਾਲ ਵੀਅਤਨਾਮ ਦੀ ਉਲੰਘਣਾ ਹੁੰਦੀ ਹੈ। ਦੇਸ਼ ਨੇ ਕਈ ਵਾਰ ਸਾਗਰ ਵਿਚ ਚੀਨ ਦੀ ਗੈਰ-ਗਤੀਵਿਧੀਆਂ ਦੀ ਨਿੰਦਾ ਕੀਤੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਨੇ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਅਭਿਆਸਾਂ ਦੀ ਨਿੰਦਾ ਕੀਤੀ ਤੇ ਇਸ ਖੇਤਰ ਵਿਚ ਸਥਿਰਤਾ ਲਈ ਕੀਤੀ ਗਈ ਚੀਨ ਦੀ ਵਚਨਬੱਧਤਾ ਨੂੰ ਉਲੰਘਣਾ ਠਹਿਰਾਇਆ।
ਦੱਖਣੀ ਚੀਨ ਸਾਗਰ ਵਿਚ ਵਧਦੇ ਚੀਨੀ ਗਤੀਵਿਧੀਆਂ ਵਿਚਕਾਰ ਬੀਜਿੰਗ ਵਲੋਂ ਵੀਅਤਨਾਮ 'ਤੇ ਦਬਾਅ ਪਾਇਆ ਗਿਆ। ਇਸ ਦੇ ਬਾਅਦ ਆਪਣੇ ਆਪਰੇਸ਼ਨ ਨੂੰ ਵੀਅਤਨਾਮ ਨੇ ਰੱਦ ਕਰ ਦਿੱਤਾ ਤੇ ਦੋ ਕੌਮਾਂਤਰੀ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਭੁਗਤਾਨ ਕਰਨ 'ਤੇ ਸਹਿਮਤੀ ਜਤਾਈ ਹੈ। ਕਈ ਸਾਲਾਂ ਤੋਂ ਦੱਖਣੀ ਚੀਨ ਸਾਗਰ ਵਿਚ ਆਪਣੀ ਮੌਜੂਦਗੀ ਬਰਕਰਾਰ ਰੱਖਣ ਲਈ ਚੀਨ ਵਲੋਂ ਵੀਅਤਨਾਮ ਦੀਆਂ ਕੰਪਨੀਆਂ ਨੂੰ ਖੇਤਰ ਵਿਚ ਤੇਲ ਅਤੇ ਗੈਸ ਸਰੋਤਾਂ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਨ ਵੀਅਤਨਾਮ ਵਰਗੇ ਦੇਸ਼ਾਂ ਨੂੰ ਧਮਕਾਉਂਦਾ ਰਿਹਾ ਹੈ। ਚੀਨ ਦੱਖਣੀ ਸਾਗਰ ਦੇ 80 ਫੀਸਦੀ ਹਿੱਸੇ 'ਤੇ ਆਪਣਾ ਦਾਅਵਾ ਕਰਦਾ ਹੈ।
ਜੂਨ ਵਿਚ ਵੀਅਤਨਾਮ ਦੇ ਹੋਆਂਗ ਸਾ ਵਿਚ ਲਿੰਕਨ ਆਈਲੈਂਡ ਕੋਲ ਚੀਨ ਦੀ ਪੈਟਰੋਲਿੰਗ ਕਰਨ ਵਾਲੇ ਜਹਾਜ਼ ਅਤੇ ਇਕ ਸਪੀਡ ਬੋਟ ਨੇ ਵੀਅਤਨਾਮ ਦੀ ਫਿਸ਼ਿੰਗ ਬੋਟ ਨੂੰ ਖਦੇੜਨ ਕੇ ਨੁਕਸਾਨ ਪਹੁੰਚਾਇਆ ਸੀ। 2 ਅਪ੍ਰੈਲ ਨੂੰ ਪੈਰਾਸੇਲ ਦੇ ਨੇੜੇ ਹੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ, ਜਿਸ ਵਿਚ ਵੀਅਤਨਾਮ ਦੀ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਡੁੱਬ ਗਈ ਸੀ। ਵੀਅਤਨਾਮ ਨੇ ਉਸ ਸਮੇਂ ਵੀ ਚੀਨ ਦਾ ਵਿਰੋਧ ਕੀਤਾ ਸੀ ਜਿਸ ਵਿਚ ਉਸ ਦਾ ਸਾਥ ਫਿਲਪੀਨਜ਼ ਤੇ ਅਮਰੀਕਾ ਨੇ ਦਿੱਤਾ ਸੀ।
ਅਮਰੀਕਾ: ਫਲੋਰੀਡਾ ਵੱਲ ਵਧਿਆ ਤੂਫਾਨ, ਲੋਕਾਂ ਨੂੰ ਹਫਤੇ ਦਾ ਰਾਸ਼ਨ ਕੋਲ ਰੱਖਣ ਦੀ ਸਲਾਹ
NEXT STORY