ਵਾਸ਼ਿੰਗਟਨ-ਅਮਰੀਕਾ 'ਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਦੇ 10 ਸਾਲ ਬਾਅਦ ਅਮਰੀਕੀ ਆਪਣੇ ਅਧਿਕਾਰਾਂ ਅਤੇ ਸੁਤੰਤਰਤਾ ਦੀ ਸਥਿਤੀ ਨੂੰ ਲੈ ਕੇ ਕਾਫੀ ਸਕਾਰਾਤਮਕ ਸਨ ਪਰ ਅੱਜ 20 ਸਾਲ ਬਾਅਦ ਉਹ ਉਨ੍ਹੇ ਸਕਾਰਾਤਮਕ ਨਹੀਂ ਹਨ। ਦਿ ਏਸੀਸੀਏਟੇਡ ਪ੍ਰੈੱਸ-ਐੱਨ.ਓ.ਆਰ.ਸੀ. ਸੈਂਟਰ ਫਾਰ ਪਬਲਿਕ ਅਫੇਰਸ ਰਿਸਰਚ ਦਿ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ। ਅਮਰੀਕੀ ਇਤਿਹਾਸ 'ਚ ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲੇ (9/11) ਤੋਂ ਬਾਅਦ 2013 ਅਤੇ 2015 'ਚ ਵੀ ਇਹ ਸਰਵੇਖਣ ਕੀਤਾ ਗਿਆ ਸੀ ਅਤੇ ਉਸ ਦੌਰਾਨ ਪੁੱਛੇ ਗਏ ਕੁਝ ਸਵਾਲ ਇਸ ਵਾਰ ਦੇ ਸਰਵੇਖਣ 'ਚ ਵੀ ਸ਼ਾਮਲ ਕੀਤੇ ਗਏ ਸਨ।
ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ
ਅਮਰੀਕੀ ਇਸ ਵਿਚਾਰ ਦੇ ਆਲੇ-ਦੁਆਲੇ ਇਕਜੁਟ ਸਨ ਕਿ ਸਰਕਾਰ ਨੇ ਅੱਤਵਾਦੀ ਹਮਲਿਆਂ ਦੇ ਇਕ ਦਹਾਕੇ ਬਾਅਦ ਕਈ ਮੂਲ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਇਕ ਚੰਗਾ ਕੰਮ ਕੀਤਾ, ਜਿਸ ਦੇ ਤਹਿਤ ਦੇਸ਼ ਦੀਆਂ ਖੁਫੀਆ ਸੇਵਾਵਾਂ ਅਤੇ ਗ੍ਰਹਿ ਸੁਰੱਖਿਆ ਵਿਭਾਗ ਵਰਗੀਆਂ ਏਜੰਸੀਆਂ 'ਚ ਵੱਡੇ ਪੱਧਰ 'ਤੇ ਬਦਲਾਅ ਕੀਤਾ ਗਿਆ। ਇਨ੍ਹਾਂ ਬਦਲਾਵਾਂ ਨਾਲ ਹਾਲਾਂਕਿ ਸਰਕਾਰ ਦੀ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀ ਜੁਟਾਉਣ ਨੂੰ ਲੈ ਕੇ ਚਿੰਤਾਵਾਂ ਵੀ ਸਾਹਮਣੇ ਆਈਆਂ। ਫਿਰ ਵੀ, ਕੁੱਲ ਮਿਲਾ ਕੇ ਅਮਰੀਕੀ ਇਨ੍ਹਾਂ ਬਦਲਾਵਾਂ ਨੂੰ ਲੈ ਕੇ ਸਰਾਕਾਤਮਕ ਦਿਖੇ ਸਨ।
ਇਹ ਵੀ ਪੜ੍ਹੋ : ਅਫਗਾਨਿਸਤਾਨੀ ਜ਼ਮੀਨ ਦੀ ਅੱਤਵਾਦ ਲਈ ਵਰਤੋਂ ਨਾ ਹੋਣ ਦੇਣ ਦੇ ਵਾਅਦੇ ’ਤੇ ਖਰਾ ਉਤਰੇ ਤਾਲਿਬਾਨ
ਪਿਛਲੇ ਕੁਝ ਸਾਲਾਂ 'ਚ ਇਹ ਰੁਖ਼ ਖਤਮ ਹੋ ਗਿਆ ਹੈ, ਹੁਣ ਬਹੁਤ ਘੱਟ ਲੋਕ ਕਹਿ ਰੇਹ ਹਨ ਕਿ ਸਰਕਾਰ ਪ੍ਰਗਟਾਵੇ ਦੀ ਆਜ਼ਾਦੀ, ਵੋਟ ਪਾਉਣ ਦੀ ਅਧਿਕਾਰ, ਹਥਿਆਰ ਰੱਖਣ ਦਾ ਅਧਿਕਾਰ ਅਤੇ ਹੋਰ ਅਧਿਕਾਰਾਂ ਦੀ ਰੱਖਿਆ ਲਈ ਵਧੀਆ ਕੰਮ ਕਰ ਰਹੀ ਹੈ। ਉਦਾਹਰਣ ਲਈ ਸਰਵੇਖਣ 'ਚ 45 ਫੀਸਦੀ ਅਮਰੀਕੀ ਹੁਣ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕੀ ਸਰਕਾਰ ਪ੍ਰਗਟਾਵੇ ਦੀ ਸੁਤੰਤਰਤਾ ਦੀ ਰੱਖਿਆ ਕਰਦੇ ਹੋਏ ਚੰਗਾ ਕੰਮ ਕਰ ਰਹੀ ਹੈ ਜਦਕਿ 32 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਹ ਖਰਾਬ ਕੰਮ ਕਰ ਰਹੀ ਹੈ ਅਤੇ 23 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਕੋਈ ਰਾਏ ਵਿਅਕਤ ਨਹੀਂ ਕੀਤੀ। ਸਰਕਾਰ ਦੇ ਕੰਮ ਨੂੰ 2011 'ਚ ਵਧੀਆ ਦੱਸਣ ਵਾਲਿਆਂ ਦੀ ਗਿਣਤੀ 71 ਫੀਸਦੀ ਸੀ ਅਤੇ 2015 'ਚ ਅਜਿਹਾ ਮੰਨਣ ਵਾਲੇ ਲੋਕ 59 ਫੀਸਦੀ ਸਨ।
ਇਹ ਵੀ ਪੜ੍ਹੋ : ਸੂਡਾਨ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ,ਘਟੋ-ਘੱਟ 3 ਅਧਿਕਾਰੀਆਂ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੂਡਾਨ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ,ਘਟੋ-ਘੱਟ 3 ਅਧਿਕਾਰੀਆਂ ਦੀ ਮੌਤ
NEXT STORY