ਵਾਸ਼ਿੰਗਟਨ : ਚੀਨ ਦਾ ਗੁਆਂਢੀ ਦੇਸ਼ਾਂ ਦੇ ਨਾਲ ਹਮਲਾਵਰ ਰਵੱਈਏ ਦਾ ਅਮਰੀਕਾ ਨੇ ਸਖ਼ਤ ਨੋਟਿਸ ਲਿਆ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਐਤਵਾਰ ਨੂੰ ਕਿਹਾ ਕਿ ਚੀਨ ਖੇਤਰ ਵਿੱਚ ਬੇਹੱਦ ਹਮਲਾਵਰ ਰਵੱਈਆ ਅਪਣਾਏ ਹੋਏ ਹੈ ਅਤੇ ਕੁੱਝ ਮਾਮਲਿਆਂ ਵਿੱਚ ਤਾਂ ਉਹ ਹਮਲਾਵਰ ਨਜ਼ਰ ਆ ਰਿਹਾ ਹੈ। ਆਸਟਿਨ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ਚੀਨ ਆਪਣੀ ਫੌਜ ਨੂੰ ਆਧੁਨਿਕ ਬਣਾਉਣ ਅਤੇ ਤਕਨੀਕਾਂ ਨੂੰ ਆਧੁਨਿਕ ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਉਹ ਉਨ੍ਹਾਂ ਮੁਕਾਬਲੇ ਵਿਚ ਸਾਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਵਿੱਚ ਅਸੀਂ ਹਮੇਸ਼ਾ ਅੱਗੇ ਰਹੇ ਹਾਂ।
ਆਸਟਿਨ ਨੇ ਚੀਨ ਦੇ ਗੁਆਂਢੀ ਦੇਸ਼ਾਂ ਦੇ ਨਾਲ ਉਸ ਦੇ ਵਿਵਾਦਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਉਹ ਖੇਤਰ ਵਿੱਚ ਬੇਹੱਦ ਹਮਲਾਵਰ ਰੁਖ਼ ਅਪਣਾਏ ਹੋਏ ਹੈ। ਕੁੱਝ ਮਾਮਲਿਆਂ ਵਿੱਚ ਤਾਂ ਉਹ ਹਮਲਾਵਰ ਹੈ। ਕੁਈ ਵਾਰ ਸਾਡੇ ਸਾਂਝੇਦਾਰਾਂ ਨੂੰ ਵੀ ਨਿਸ਼ਾਨੇ 'ਤੇ ਲਿਆਇਆ ਗਿਆ ਹੈ। ਸਾਡੇ ਸਾਰੇ ਸਾਂਝੀਦਾਰ ਸਾਡੇ ਲਈ ਮਹੱਤਵਪੂਰਣ ਹਨ। ਚੀਨ ਨੇ ਪਿਛਲੇ ਸਾਲ ਮਈ ਵਿੱਚ ਹਥਿਆਰਾਂ ਨਾਲ ਲੈਸ ਆਪਣੇ 60 ਹਜ਼ਾਰ ਤੋਂ ਜ਼ਿਆਦਾ ਸੈਨਿਕਾਂ ਨੂੰ ਪੂਰਬੀ ਲੱਦਾਖ ਵਿੱਚ ਪੈਂਗੋਂਗ ਝੀਲ ਵਰਗੇ ਵਿਵਾਦਿਤ ਇਲਾਕਿਆਂ ਵਿੱਚ ਤਾਇਨਾਤ ਕਰ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਭਾਰਤ ਨੇ ਵੀ ਭਾਰੀ ਗਿਣਤੀ ਵਿੱਚ ਆਪਣੇ ਫੌਜੀ ਤਾਇਨਾਤ ਕਰ ਦਿੱਤੇ ਸਨ। ਇਸ ਦੇ ਨਤੀਜੇ ਵਜੋਂ ਦੋਨਾਂ ਦੇਸ਼ਾਂ ਦੇ ਵਿੱਚ ਅੱਠ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਵਿਵਾਦ ਚੱਲਦਾ ਰਿਹਾ।
International Womens Day: ਬੀਬੀਆਂ ਲਈ ਸੁਰੱਖਿਅਤ ਹਨ ਇਹ ਦੇਸ਼, ਸੋਲੋ ਟ੍ਰੈਵਲਿੰਗ ਲਈ ਹਨ ਬੈਸਟ
NEXT STORY