ਨਸਾਓ- ਕੈਰੇਬੀਆਈ ਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਦੇ ਸੰਕਰਮਣ ਨੂੰ ਰੋਕਣ ਦੇ ਕ੍ਰਮ ਵਿਚ ਬਹਾਮਾ ਨੇ ਉਨ੍ਹਾਂ ਦੇਸ਼ਾਂ ਤੋਂ ਸੈਲਾਨੀਆਂ ਦੇ ਦਾਖਲੇ 'ਤੇ ਰੋਕ ਲਗਾਈ ਹੈ, ਜਿੱਥੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਕਾਫੀ ਵੱਧ ਹਨ, ਖਾਸ ਕਰਕੇ ਅਮਰੀਕਾ। ਸਾਰੀਆਂ ਕੌਮਾਂਤਰੀ ਵਪਾਰਕ ਉਡਾਣਾਂ ਨੂੰ ਬੁੱਧਵਾਰ ਤੋਂ ਬਹਾਮਾਸ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ।
ਦੇਸ਼ ਵਿਚ ਦਖਲ ਦੀ ਛੋਟ ਸਿਰਫ ਯੁਨਾਈਟਡ ਕਿੰਗਡਮ, ਯੂਰਪੀ ਯੂਨੀਅਨ ਅਤੇ ਕੈਨੇਡਾ ਨੂੰ ਦਿੱਤੀ ਗਈ ਹੈ ਜੋ ਟੈਸਟ 'ਚ ਨੈਗੇਟਿਵ ਪਾਏ ਗਏ ਹਨ। ਪ੍ਰਧਾਨ ਮੰਤਰੀ ਹੁਬਰਟ ਮਿਨਸ ਨੇ ਇਹ ਜਾਣਕਾਰੀ ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਇਕ ਟੀ. ਵੀ. ਇੰਟਰਵੀਊ ਵਿਚ ਦਿੱਤੀ।
ਕੋਰੋਨਾ ਵੈਕਸੀਨ : ਰੂਸੀ ਅਰਬਪਤੀਆਂ ਨੇ ਅਪ੍ਰੈਲ ’ਚ ਹੀ ਲਗਵਾ ਲਏ ਸਨ ਟੀਕੇ
NEXT STORY