ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਮਾਇਕ ਪੇਂਸ ਦੀ ਪ੍ਰੈਸ ਸਕੱਤਰ ਕੈਟੀ ਮਿਲਰ ਕੋਰੋਨਾਵਾਇਰਸ ਮਹਾਮਾਰੀ ਤੋਂ ਠੀਕ ਹੋਣ ਤੋਂ ਬਾਅਦ ਕੰਮ 'ਤੇ ਪਰਤ ਆਈ ਹੈ। ਮਿਲਰ ਨੇ ਮੰਗਲਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਉਹ ਕੰਮ 'ਤੇ ਪਰਤ ਆਈ ਹੈ। ਨਾਲ ਹੀ ਉਨ੍ਹਾਂ ਬੀਮਾਰੀ ਦੌਰਾਨ ਸਹਿਯੋਗ ਲਈ ਮੈਡੀਕਲ ਕਰਮੀਆਂ ਅਤੇ ਆਪਣੇ ਪਰਿਵਾਰ ਵਾਲਿਆਂ ਦਾ ਧੰਨਵਾਦ ਕੀਤਾ।
ਮਿਲਰ ਵ੍ਹਾਈਟ ਹਾਊਸ ਦੇ ਉਨ੍ਹਾਂ 3 ਕਰਮਚਾਰੀਆਂ ਵਿਚ ਸ਼ਾਮਲ ਸੀ ਜੋ ਕੋਵਿਡ-19 ਤੋਂ ਪ੍ਰਭਾਵਿਤ ਪਾਏ ਗਏ ਸਨ। ਉਨ੍ਹਾਂ ਨੇ ਟਵੀਟ ਕੀਤਾ ਕਿ ਕੋਵਿਡ-19 ਦੀਆਂ 3 ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਕੰਮ 'ਤੇ ਪਰਤ ਆਈ ਹਾਂ। ਉਨਾਂ ਸਾਰੇ ਮੈਡੀਕਲ ਕਰਮੀਆਂ ਅਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ। ਮੈਂ ਇਹ ਆਪਣੇ ਪਤੀ ਦੇ ਬਿਨਾਂ ਨਾ ਕਰ ਪਾਉਂਦੀ ਜਿਨ੍ਹਾਂ ਨੇ ਗਰਭਵਤੀ ਪਤਨੀ ਦੀ ਕਾਫੀ ਦੇਖਭਾਲ ਕੀਤੀ। ਕੈਟੀ ਦਾ ਵਿਆਹ ਟਰੰਪ ਦੇ ਸੀਨੀਅਰ ਸਲਾਹਕਾਰ ਸਟੀਫਨ ਮਿਲਰ ਨਾਲ ਹੋਇਆ ਹੈ ਅਤੇ ਉਹ 8 ਮਈ ਨੂੰ ਕੋਵਿਡ-19 ਤੋਂ ਪ੍ਰਭਾਵਿਤ ਪਾਈ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਵ੍ਹਾਈਟ ਹਾਊਸ ਵਿਚ ਵਾਇਰਸ ਦੇ ਫੈਲਣ ਨੂੰ ਲੈ ਕੇ ਚਿੰਤਤ ਨਹੀਂ ਹਨ।
ਯੂ.ਏ.ਈ. 'ਚ ਕੋਰੋਨਾ ਵਾਇਰਸ ਦੇ 883 ਨਵੇਂ ਮਾਮਲੇ
NEXT STORY