ਵਾਸ਼ਿੰਗਟਨ— ਉੱਤਰ ਕੋਰੀਆ ਦੇ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕਰਨ ਤੋਂ ਬਾਅਦ ਅਮਰੀਕਾ ਨੇ ਫੌਜੀ ਤਾਕਤ ਦੀ ਵਰਤੋਂ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਚੀਨ ਅਤੇ ਰੂਸ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਦੋ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਉੱਤਰ ਕੋਰੀਆ ਨੇ ਇਕ ਵਾਰ ਫਿਰ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਮੀਟਿੰਗ 'ਚ ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿਕੀ ਹੇਲੀ ਨੇ ਕਿਹਾ ਕਿ ਇਹ ਇਕ ਕਾਲਾ ਦਿਨ ਹੈ ਕਿਉਂਕਿ ਉੱਤਰ ਕੋਰੀਆ ਦੇ ਕਦਮ ਨੇ ਦੁਨੀਆ ਨੂੰ ਪਹਿਲਾਂ ਤੋਂ ਜ਼ਿਆਦਾ ਖਤਰਨਾਕ ਸਥਾਨ ਬਣਾ ਦਿੱਤਾ ਹੈ। ਉੱਤਰ ਕੋਰੀਆ ਦਾ ਨਾਜਾਇਜ਼ ਮਿਜ਼ਾਈਲ ਪ੍ਰੀਖਣ ਨਾ ਸਿਰਫ ਖਤਰਨਾਕ ਹੈ, ਸਗੋਂ ਲਾਪਰਵਾਹ ਅਤੇ ਘਟੀਆ ਕੰਮ ਵੀ ਹੈ। ਇਸ ਕਦਮ ਨੇ ਦਿਖਾ ਦਿੱਤਾ ਕਿ ਉੱਤਰ ਕੋਰੀਆ ਸ਼ਾਂਤੀਪੂਰਨ ਦੁਨੀਆ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਅਮਰੀਕਾ ਦੀ ਰਾਜਦੂਤ ਨਿਕੀ ਹੇਲੀ ਅਮਰੀਕਾ ਦੀ ਚੇਤਾਵਨੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਕਿਮ ਜੋਂਗ ਉਨ ਦੇ ਹਵਾਲੇ ਤੋਂ ਕਿਹਾ ਕਿ ਅਮਰੀਕਾ ਨਾਲ ਤਣਾਅ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਉਥੇ ਹੀ ਹੇਲੀ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਆਪਣਾ ਅਤੇ ਆਪਣੇ ਸਹਿਯੋਗੀਆਂ ਦੀ ਰੱਖਿਆ ਲਈ ਆਪਣੀਆਂ ਸਮਰੱਥਤਾਵਾਂ ਦਾ ਪੂਰਾ ਇਸਤੇਮਾਲ ਕਰਨ ਲਈ ਤਿਆਰ ਹੈ। ਹੇਲੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਰਾਸ਼ਟਰਪਤੀ ਟਰੰਪ ਨਾਲ ਗੱਲ ਕੀਤੀ ਹੈ। ਉਥੇ ਹੀ ਚੀਨ ਦਾ ਜ਼ਿਕਰ ਕਰਦੇ ਹੋਏ ਹੇਲੀ ਨੇ ਕਿਹਾ ਕਿ ਉੱਤਰ ਕੋਰੀਆ ਖਿਲਾਫ ਸੰਯੁਕਤ ਰਾਸ਼ਟਰ ਦੀ ਪਾਬੰਦੀ ਲਾਗੂ ਕਰਨ ਦੀ ਵੱਡੀ ਜ਼ਿੰਮੇਵਾਰੀ ਬੀਜਿੰਗ 'ਤੇ ਹੈ ਕਿਉਂਕਿ ਉੱਤਰ ਕੋਰੀਆ ਦਾ 90 ਫੀਸਦੀ ਵਪਾਰ ਚੀਨ ਨਾਲ ਹੁੰਦਾ ਹੈ।
ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਕੁਝ ਦੇਸ਼ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਕਰਦੇ ਹੋਏ ਉੱਤਰ ਕੋਰੀਆ ਨਾਲ ਵਪਾਰ ਲਈ ਇਜਾਜ਼ਤ ਦੇ ਰਹੇ ਹਨ। ਕੁਝ ਦੇਸ਼ ਤਾਂ ਇਸ ਲਈ ਹੁੰਗਾਰਾ ਵੀ ਦੇ ਰਹੇ ਹਨ। ਅਜਿਹੇ 'ਚ ਅਮਰੀਕਾ ਨਾਲ ਵੀ ਆਪਣਾ ਵਪਾਰ ਜਾਰੀ ਰੱਖਣਾ ਚਾਹੁੰਦੇ ਹੋਣਗੇ ਪਰ ਅਜਿਹਾ ਨਹੀਂ ਹੋਣ ਵਾਲਾ ਹੈ। ਜਦੋਂ ਦੇਸ਼ ਕੌਮਾਂਤਰੀ ਸੁਰੱਖਿਆ ਸਬੰਧੀ ਖਤਰਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ ਤਾਂ ਵਪਾਰ ਪ੍ਰਤੀ ਸਾਡਾ ਰਵੱਈਆ ਬਦਲ ਜਾਂਦਾ ਹੈ।
ਹਾਦਸੇ ਵਿਚ ਚਕਨਾਚੂਰ ਹੋਈ ਕਾਰ, 21 ਸਾਲਾ ਨੌਜਵਾਨ ਦੀ ਮੌਤ (ਦੇਖੋ ਤਸਵੀਰਾਂ)
NEXT STORY