ਵਾਸ਼ਿੰਗਟਨ - ਪੇਂਟਾਗਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਕਾਬੁਲ ਤੋਂ ਅਮਰੀਕੀਆਂ ਅਤੇ ਹੋਰ ਲੋਕਾਂ ਨੂੰ ਕੱਢਣ ਦਾ ਅਮਰੀਕੀ ਫੌਜ ਦਾ ਅਭਿਆਨ ਰਾਸ਼ਟਰਪਤੀ ਜੋਅ ਬਾਈਡੇਨ ਦੀ 31 ਅਗਸਤ ਦੀ ਸਮਾਂ ਸੀਮਾ ਤੱਕ ਜਾਰੀ ਰਹੇਗਾ। ਪੇਂਟਾਗਨ ਦੇ ਮੁੱਖ ਬੁਲਾਰਾ ਜਾਨ ਕਿਰਬੀ ਨੇ ਕਿਹਾ ਕਿ ਹੁਣ ਤੱਕ 4,400 ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 14 ਅਗਸਤ ਤੋਂ ਕਾਬੁਲ ਤੋਂ 80,000 ਤੋਂ ਜ਼ਿਆਦਾ ਲੋਕਾਂ ਨੂੰ ਹਵਾਈ ਰਸਤੇ ਤੋਂ ਕੱਢਿਆ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਅਫਗਾਨ ਨਾਗਰਿਕ ਹਨ।
ਇਹ ਵੀ ਪੜ੍ਹੋ - ਕੈਲੀਫੋਰਨੀਆ ਦੀ ਜੰਗਲੀ ਅੱਗ ਤੋਂ ਸੈਂਕੜੇ ਜਾਨਵਰਾਂ ਨੂੰ ਬਚਾਇਆ ਗਿਆ
ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੂੰ ਬੁੱਧਵਾਰ ਰਾਤ ਨੂੰ ਅਮਰੀਕੀਆਂ ਦੀ ਨਿਕਾਸੀ ਦਾ ਹਾਲ ਜਨਤਕ ਕਰਨਾ ਸੀ। ਵਿਦੇਸ਼ ਵਿਭਾਗ ਨੇ ਹੁਣ ਤੱਕ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਹੈ ਕਿ ਕਿੰਨੇ ਅਮਰੀਕੀ ਅਜੇ ਅਫਗਾਨਿਸਤਾਨ ਤੋਂ ਨਿਕਲਣ ਦੀ ਉਮੀਦ ਲਗਾਏ ਬੈਠੇ ਹਨ। ਕਿਰਬੀ ਨੇ ਕਿਹਾ ਕਿ ਅਮਰੀਕੀ ਫੌਜ ਆਉਣ ਵਾਲੇ ਦਿਨਾਂ ਵਿੱਚ ਕਾਬੁਲ ਹਵਾਈ ਅੱਡੇ 'ਤੇ ਫੌਜ ਦੀ ਮਦਦ ਨਾਲ ਲੋਕਾਂ ਨੂੰ ਉਡਾਣਾਂ ਰਾਹੀਂ ਕੱਢਣ ਦੀ ਜ਼ਿਆਦਾ ਤੋਂ ਜ਼ਿਆਦਾ ਸਮਰੱਥਾ ਬਣਾ ਕੇ ਰੱਖੇਗੀ। ਉਨ੍ਹਾਂ ਕਿਹਾ ਕਿ ਫੌਜ ਅੰਤਮ ਸਮੇਂ ਤੱਕ ਜ਼ਰੂਰਤਮੰਦ ਆਬਾਦੀ ਨੂੰ ਕੱਢਣਾ ਜਾਰੀ ਰੱਖੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੱਖਣੀ ਅਫਰੀਕਾ 'ਚ ਕਰੋੜਾਂ ਡਾਲਰ ਦੇ PPE ਘੋਟਾਲੇ ਦੀ ਜਾਣਕਾਰੀ ਦੇਣ ਵਾਲੀ ਭਾਰਤੀ ਮੂਲ ਦੀ ਮਹਿਲਾ ਦਾ ਕਤਲ
NEXT STORY