ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਐਤਵਾਰ ਨੂੰ ਆਖਿਆ ਕਿ ਅਮਰੀਕਾ ਤਾਲਿਬਾਨ ਦੇ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦਾ ਇਛੁੱਕ ਹੈ ਪਰ ਉਹ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ। ਇਸ ਤੋਂ ਪਹਿਲਾਂ ਅਮਰੀਕਾ ਨੇ ਰਾਸ਼ਟਰਪਤੀ ਪੱਧਰ ਦੀ ਖੁਫੀਆ ਬੈਠਕ ਰੱਦ ਕਰ ਦਿੱਤੀ ਸੀ। ਪੋਂਪੀਓ ਨੇ ਏ. ਬੀ. ਸੀ. ਟੈਲੀਵੀਜ਼ਨ ਪ੍ਰੋਗਰਾਮ 'ਦਿਸ ਵੀਕ' 'ਚ ਆਖਿਆ ਕਿ ਮੈਨੂੰ ਉਮੀਦ ਹੈ ਕਿ ਤਾਲਿਬਾਨ ਆਪਣਾ ਵਿਵਹਾਰ ਬਦਲੇਗਾ ਅਤੇ ਉਨ੍ਹਾਂ ਚੀਜ਼ਾਂ 'ਤੇ ਫਿਰ ਤੋਂ ਵਚਨਬੱਧਤਾਵਾਂ ਜ਼ਾਹਿਰ ਕਰੇਗਾ ਜਿਸ ਦੇ ਬਾਰੇ 'ਚ ਗੱਲਬਾਤ ਚੱਲ ਰਹੀ ਹੈ। ਆਖਿਰ 'ਚ ਇਹ ਗੱਲਬਾਤ ਦੇ ਕਈ ਦੌਰ ਦੇ ਜ਼ਰੀਏ ਹੀ ਹੱਲ ਹੋਵੇਗਾ।
ਜਦੋਂ ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਗਾਇਆ ਅਮਰੀਕੀ ਰਾਸ਼ਟਰਗਾਨ
NEXT STORY