ਵਾਸ਼ਿੰਗਟਨ (ਬਿਊਰੋ): ਤੁਸੀਂ ਬੇਸ਼ੱਕ ਕਈ ਅਜੀਬੋ-ਗਰੀਬ ਚੀਜ਼ਾਂ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ। ਕੁਝ ਚੀਜ਼ਾਂ ਤੁਸੀਂ ਆਪਣੀ ਅੱਖੀਂ ਵੀ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਇਕ ਘਰ ਨੂੰ ਸੜਕ 'ਤੇ ਤੁਰਦਿਆਂ ਦੇਖਿਆ ਹੈ। ਕਿਸੇ ਘਰ ਨੂੰ ਤੁਰਦੇ ਦੇਖਣਾ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਕਿਉਂਕਿ ਅਜਿਹਾ ਅਸਲ ਵਿਚ ਹੋਣਾ ਅਸੰਭਵ ਹੈ ਪਰ ਇਕ ਅਜਿਹੀ ਹੀ ਅਜੀਬੋ-ਗਰੀਬ ਘਟਨਾ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਸ਼ਹਿਰ ਵਿਚ ਦੇਖਣ ਨੂੰ ਮਿਲੀ। ਇੱਥੇ ਲੋਕਾਂ ਨੇ ਸੈਂਕੜੇ ਸਾਲ ਪੁਰਾਣੇ ਘਰ ਨੂੰ ਸੜਕ 'ਤੇ ਤੁਰਦਿਆਂ ਦੇਖਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਨੂੰ ਐਨਥਨੀ ਵੇਨੀਡਾ ਨਾਮ ਦੇ ਯੂਜ਼ਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਲਿਖਿਆ ਹੈ ਕਿ 6 ਬੈੱਡਰੂਮ, 3 ਬਾਥ ਵਿਕਟੋਰੀਅਨ ਲੱਗਭਗ 80 ਫੁੱਟ ਲੰਬਾਈ ਵਾਲੇ ਕਰੀਬ 139 ਸਾਲ ਪੁਰਾਣੇ ਦੋ ਮੰਜ਼ਿਲਾ ਘਰ ਨੂੰ ਫ੍ਰੈਂਕਲਿਨ ਤੋਂ ਫੁਲਟਨ ਤੱਕ 6 ਬਲਾਕ ਪਾਰ ਕਰ ਕੇ ਲਿਜਾਇਆ ਗਿਆ ਜੋ ਵਿਪਰੀਤ ਦਿਸ਼ਾ ਵਿਚ ਵਨ-ਵੇਅ ਸੜਕ ਹੈ। ਸੜਕ 'ਤੇ ਤੁਰਦੇ ਘਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵਿਕਟੋਰੀਅਨ ਹਾਊਸ 807 ਫ੍ਰੈਂਕਲਿਨ ਸਟ੍ਰੀਟ ਵਿਚ ਬਣਿਆ ਹੋਇਆ ਸੀ। ਇਸ ਘਰ ਨੂੰ ਖੇਤਰ ਵਿਚ ਹੋ ਰਹੇ ਵਿਕਾਸ ਕੰਮਾਂ ਲਈ ਤੋੜਿਆ ਜਾਣਾ ਸੀ ਪਰ ਘਰ ਦੇ ਮਾਲਕ ਨੇ ਇਸ ਨੂੰ ਤੋੜਨ ਦੀ ਬਜਾਏ ਸ਼ਿਫਟ ਕਰਨ ਬਾਰੇ ਸੋਚਿਆ। ਘਰ ਨੂੰ ਸ਼ਿਫਟ ਕਰਨ ਲਈ ਕੁੱਲ 15 ਏਜੰਸੀਆਂ ਤੋਂ ਇਜਾਜ਼ਤ ਲਈ ਗਈ। ਫਿਰ ਘਰ ਨੂੰ ਇਕ ਵੱਡੇ ਟਰੱਕ ਵਿਚ ਲੋਡ ਕੀਤਾ ਗਿਆ। ਇਸ ਲਈ ਮਾਲਕ ਨੇ ਵੈਟਰਨ ਹਾਊਸ ਮੂਵਰ ਫਿਲ ਜੌਏ ਦੀ ਮਦਦ ਲਈ ਸੀ।
ਇਸ ਵਿਚ ਕਈ ਵਰਕਰਾਂ ਦੀਆਂ ਕੋਸ਼ਿਸ਼ਾਂ ਸ਼ਾਮਲ ਸਨ। ਇਸ ਸ਼ਿਫਟਿੰਗ ਨੂੰ ਪਲਾਨ ਕਰਨ ਵਿਚ ਹੀ ਕਈ ਸਾਲਾਂ ਦਾ ਸਮਾਂ ਲੱਗਿਆ ਸੀ। ਘਰ ਨੂੰ ਸ਼ਿਫਟ ਕਰਨ ਦੌਰਾਨ ਸੜਕਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਟ੍ਰੈਫਿਕ ਸਿਗਨਲਾਂ ਨੂੰ ਵੀ ਬਦਲਣਾ ਪਿਆ। ਬਾਂਸ ਦੀ ਵਰਤੋਂ ਨਾਲ ਘਰ ਨੂੰ ਚਲਾਇਆ ਗਿਆ। ਹੁਣ ਇਹ ਘਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਟਰੂਡੋ ਅਤੇ ਉਹਨਾਂ ਦੇ ਕੈਬਨਿਟ ਮੈਂਬਰ ਚੀਨ 'ਤੇ ਹੋਈ ਵੋਟਿੰਗ 'ਚ ਨਹੀਂ ਹੋਏ ਸ਼ਾਮਲ
ਇਸ ਵੀਡੀਓ 'ਤੇ ਲੋਕਾਂ ਨੇ ਅਜੀਬੋ-ਗਰੀਬ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਲੋਕਾਂ ਨੇ ਘਰ ਨੂੰ ਵੱਖ-ਵੱਖ ਐਂਗਲ ਨਾਲ ਆਪਣੇ ਕੈਮਰੇ ਵਿਚ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਇਸ ਨੂੰ ਫਿਲਮੀ ਸੀਨ ਦੱਸਿਆ ਤਾਂ ਕਿਸੇ ਨੂੰ ਇਹ ਘਟਨਾ ਬਹੁਤ ਸ਼ਾਨਦਾਰ ਲੱਗੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਘਰ ਸੜਕ 'ਤੇ ਤੁਰ ਰਿਹਾ ਹੈ ਅਤੇ ਲੋਕਾਂ ਵਿਚ ਇਸ ਦ੍ਰਿਸ਼ ਨੂੰ ਦੇਖਣ ਦੀ ਉਤਸੁਕਤਾ ਨਜ਼ਰ ਆ ਰਹੀ ਹੈ। ਇੱਥੇ ਦੱਸ ਦਈਏ ਕਿ ਇਸ ਘਰ ਨੂੰ ਇੰਗਲੈਂਡ ਹਾਊਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਵਿਚ ਕਰੀਬ 6 ਘੰਟੇ ਦਾ ਸਮਾਂ ਲੱਗਾ। ਘਰ ਨੂੰ ਸ਼ਿਫਟ ਕਰਦੇ ਸਮੇਂ ਰਸਤੇ ਵਿਚ ਕਈ ਰੁੱਖ, ਸਟਾਪ ਲਾਈਨਾਂ, ਲਾਈਟਾਂ ਅਤੇ ਸਾਈਨ ਬੋਰਡ ਦਿਸੇ ਸਨ ਜਿਸ ਕਾਰਨ ਇਸ ਨੂੰ ਸ਼ਿਫਟ ਕਰਨ ਵਿਚ ਜ਼ਿਆਦਾ ਸਮਾਂ ਲੱਗਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।
ਟਰੂਡੋ ਅਤੇ ਉਹਨਾਂ ਦੇ ਕੈਬਨਿਟ ਮੈਂਬਰ ਚੀਨ 'ਤੇ ਹੋਈ ਵੋਟਿੰਗ 'ਚ ਨਹੀਂ ਹੋਏ ਸ਼ਾਮਲ
NEXT STORY