ਫਰਿਜ਼ਨੋ, (ਨੀਟਾ ਮਾਛੀਕੇ)- ਕੈਲੀਫੋਰਨੀਆ ਵਿਚ ਖੁਸ਼ਕ ਅਤੇ ਗਰਮ ਮੌਸਮ ਦੇ ਚੱਲਦਿਆਂ ਜੰਗਲੀ ਅੱਗ ਰੁਕਣ ਦਾ ਨਾਮ ਨਹੀਂ ਲੈ ਰਹੀ। ਕੱਲ ਸ਼ਾਮੀਂ ਸੈਂਟਰਲਵੈਲੀ ਦੀ ਫਰਿਜ਼ਨੋ ਕਾਉਂਟੀ ਦੀਆਂ ਨੌਰਥ-ਈਸਟ ਸਾਈਡ ਦੀਆਂ ਪਹਾੜੀਆਂ ਵਿਚ ਭਿਆਨਕ ਅੱਗ ਲੱਗ ਗਈ। ਇਸ ਕਾਰਨ 20 ਲੋਕ ਜ਼ਖਮੀ ਹੋ ਗਏ। ਇਸ ਅੱਗ ਨੂੰ ਕਰੀਕ ਫ਼ਾਇਰ (Creek Fire) ਦਾ ਨਾਮ ਦਿੱਤਾ ਗਿਆ ਹੈ।
ਸੈਲਾਨੀਆਂ ਦੀ ਮਨ-ਭਾਉਂਦੀ ਲੇਕ ਸ਼ੇਵਰਲੇਕ ਦੇ ਨੌਰਥ ਵਾਲੇ ਪਾਸੇ ਅੱਗ ਲੱਗੀ ਹੋਈ ਹੈ ਅਤੇ ਇਸ ਅੱਗ ਨੇ 45,500 ਏਕੜ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਲੇਬਰ-ਡੇਅ ਲੌਂਗ ਵੀਕਐਂਡ ਕਰਕੇ ਛੁੱਟੀਆਂ ਮਨਾਉਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਇਸ ਇਲਾਕੇ ਵਿਚ ਮੌਜੂਦ ਸਨ। ਮਾ-ਮਾਊਥ (Mammoth Pool) ਪੂਲ ਦੇ ਏਰੀਏ ਵਿਚ ਨੈਸ਼ਨਲ ਗਾਰਡ ਅਤੇ ਫ਼ਾਇਰ ਯੂਨਿਟ ਦੀ ਮਦਦ ਨਾਲ ਕਰੀਬ 200 ਸੈਲਾਨੀਆਂ ਨੂੰ ਫਰਿਜ਼ਨੋ ਦੇ ਜੋਸੈਮਟੀ ਇੰਟਰਨੈਸ਼ਨਲ ਏਅਰਪੋਰਟ 'ਤੇ ਸੁਰੱਖਿਅਤ ਪਹੁੰਚਾਇਆ ਗਿਆ, ਇਨ੍ਹਾਂ ਵਿੱਚੋਂ 20 ਲੋਕਾਂ ਨੂੰ ਅੱਗ ਵਿੱਚ ਝੁਲ਼ਸਣ ਕਰਕੇ ਜ਼ਖਮੀਂ ਹਾਲਤ ਵਿਚ ਸਥਾਨਕ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।
ਜੰਗਲ-ਵਿਭਾਗ ਦੇ ਕਰਮਚਾਰੀ ਲੋਕਾਂ ਦੇ ਨਿਕਲਣ ਲਈ ਰਸਤੇ ਸਾਫ਼ ਕਰਨ ਦੇ ਕਾਰਜ ਵਿਚ ਜੁੱਟੇ ਹੋਏ ਹਨ। ਇਸ ਅੱਗ ਨਾਲ ਜਿੱਥੇ ਮਨੁੱਖੀ ਜਾਨਾਂ ਨੂੰ ਖਤਰਾ ਬਣਿਆ ਹੋਇਆ ਹੈ, ਓਥੇ ਜੰਗਲੀ ਜੀਵ-ਜੰਤੂਆਂ ਲਈ ਵੀ ਫ਼ਾਇਰ ਕਰਮੀਂ ਫਿਕਰਮੰਦ ਹਨ। ਫ਼ਾਇਰ ਫਾਈਟਰ ਗਰਾਊਂਡ ਅਤੇ ਜਹਾਜ਼ਾਂ ਰਾਹੀਂ ਅੱਗ ਤੇ ਕਾਬੂ ਪਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ ਪਰ ਐਤਵਾਰ ਸਵੇਰ ਤੱਕ ਇਸ ਅੱਗ ਤੇ ਹਾਲੇ ਤੱਕ ਕੋਈ ਖ਼ਾਸ ਕਾਬੂ ਨਹੀਂ ਪਾਇਆ ਜਾ ਸਕਿਆ।
ਕਰੀਕ ਫ਼ਾਇਰ ਤੋਂ ਬਿਨਾਂ ਲਾਸ-ਏਜਲਸ ਏਰੀਏ ਅਤੇ ਕੁਲਿੰਗਾ ਕਾਉਂਟੀ ਵਿਚ ਵੀ ਭਿਆਨਕ ਅੱਗ ਲੱਗੀ ਹੈ, ਇਨ੍ਹਾਂ ਕਰਕੇ ਕੈਲੇਫੋਰਨੀਆ ਸੂਬਾ ਇੱਕ ਤਰ੍ਹਾਂ ਨਾਲ ਧੂੰਏਂ ਦੇ ਗ਼ੁਬਾਰ ਵਿਚ ਜਕੜਿਆ ਮਹਿਸੂਸ ਕਰ ਰਿਹਾ ਹੈ ਅਤੇ ਬੀਮਾਰ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋ ਰਹੀ ਹੈ।
ਡਰਾਉਣੀ ਰਾਈਡ: ਜਦੋਂ 197 ਫੁੱਟ ਦੀ ਉੱਚਾਈ 'ਤੇ ਇਕ ਘੰਟੇ ਤੱਕ ਉਲਟੇ ਲਟਕੇ ਰਹੇ 20 ਲੋਕ
NEXT STORY