ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨ ਨਿਊਜਰਸੀ ਸੂਬੇ ਦੇ ਕਸ਼ੀਨੋ ਸਿਟੀ ਦੇ ਨਾਂ ਸ਼ਮਾਲ ਨਾਲ ਜਾਣੇ ਜਾਂਦੇ ਐਟਲਾਂਟਿਕ ਸਿਟੀ ਵਿਖੇ ਇੱਕ ਹੌਂਡਾ ਕਾਰ ਨੇ ਟੋਲ ਨੂੰ ਟੱਕਰ ਮਾਰ ਦਿੱਤੀ, ਜਿਸ ਮਗਰੋਂ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਇਸ ਘਟਨਾ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਿੰਨਾ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦੀ ਗੱਡੀ ਐਟਲਾਂਟਿਕ ਸਿਟੀ ਐਕਸਪ੍ਰੈਸਵੇਅ 'ਤੇ ਇੱਕ ਟੋਲ ਬੂਥ ਨਾਲ ਟਕਰਾ ਗਈ ਸੀ।
ਇਹ ਹਾਦਸਾ ਰਾਤ 9 ਵਜੇ ਤੋਂ ਬਾਅਦ ਐਟਲਾਂਟਿਕ ਸਿਟੀ ਦੇ ਹੈਮਿਲਟਨ ਟਾਊਨਸ਼ਿਪ ਵਿੱਚ ਐਗਜ਼ਿਟ 17 ਦੇ ਨੇੜੇ ਹਾਰਬਰ ਟੋਲ ਪਲਾਜ਼ਾ ਟਾਊਨ ਵਿਖੇ ਐਕਸਪ੍ਰੈਸਵੇਅ 'ਤੇ ਵਾਪਰਿਆ। ਨਿਊਜਰਸੀ ਰਾਜ ਪੁਲਸ ਦਾ ਕਹਿਣਾ ਹੈ ਕਿ ਇੱਕ ਹੌਂਡਾ ਕਾਰ ਨੇ ਟੋਲ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਮਗਰੋਂ ਉਹ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਕਾਰ ਦਾ ਡਰਾਈਵਰ ਮੈਨਚੈਸਟਰ, ਨਿਊ ਹੈਂਪਸ਼ਾਇਰ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਵਿਚ 31 ਸਾਲਾ ਰੀਚਥਨ "ਟੋਨੀ" ਖੀਵ, ਮੈਨਚੈਸਟਰ, ਨਿਊ ਹੈਂਪਸ਼ਾਇਰ ਦਾ 27 ਸਾਲਾ ਰੀਚਸੀਹ "ਜੌਨੀ" ਖੀਵ ਅਤੇ 14 ਸਾਲਾ ਕੀਓਟੀਪੀ ਸ਼ਾਮਲ ਹੈ। ਇਹ ਸਾਰੇ ਮੌਕੇ 'ਤੇ ਹੀ ਮਾਰੇ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਡਾਕਟਰ ਫੌਚੀ ਦੀ ਸਲਾਹ, ਘਰੇਲੂ ਉਡਾਣਾਂ ਲਈ ਵੀ ਟੀਕਾਕਰਨ ਲਾਜ਼ਮੀ ਕਰੇ ਅਮਰੀਕਾ
ਇੱਕ ਚੌਥਾ ਯਾਤਰੀ ਜੋ ਪਿਛਲੀ ਸੀਟ 'ਤੇ ਬੈਠੀ ਇੱਕ 12-ਸਾਲਾਂ ਦੀ ਕੁੜੀ ਸੀ, ਨੂੰ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਦੇ ਨਾਲ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਇਕ ਪਰਿਵਾਰ ਦੇ ਭੈਣ-ਭਰਾ ਹੀ ਸਨ।
ਪਾਕਿਸਤਾਨ: ਠੰਡ ਤੋਂ ਬਚਾਅ ਲਈ ਹੀਟਰ ਆਨ ਕਰਕੇ ਸੁੱਤਾ ਪਰਿਵਾਰ, 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ
NEXT STORY