ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਕਾਰਨ ਲੋਕ ਆਪਣਿਆਂ ਨੂੰ ਮਿਲਣ ਲਈ ਤਰਸ ਗਏ ਹਨ। ਇਸ ਦੌਰਾਨ ਉਹ ਸਿਰਫ ਫੋਨ ਜਾਂ ਚਿੱਠੀ ਜ਼ਰੀਏ ਇਕ-ਦੂਜੇ ਨਾਲ ਸੰਪਰਕ ਕਰ ਪਾ ਰਹੇ ਹਨ। ਇਸੇ ਤਰ੍ਹਾਂ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਇਕੱਲਤਾ ਮਤਲਬ ਆਈਸੋਲੇਸ਼ਨ ਵਿਚ ਰਹਿ ਰਹੇ 93 ਸਾਲਾ ਬਜ਼ੁਰਗ ਨੂੰ ਉਸ ਦੇ ਗੁਆਂਢ ਵਿਚ ਰਹਿ ਰਹੀ 5 ਸਾਲਾ ਬੱਚੀ ਨੇ ਚਿੱਠੀ ਲਿਖੀ। ਇਸ ਮਗਰੋਂ ਦੋਹਾਂ ਵਿਚਾਲੇ ਜਿਹੜੀ ਗੱਲਬਾਤ ਹੋਈ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਟਵਿੱਟਰ ਯੂਜ਼ਰ ਐੱਲ.ਐੱਮ.ਐੱਸ. ਨੇ ਉਹਨਾਂ ਚਿੱਠੀਆਂ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਹਨਾਂ ਨੇ ਉਹਨਾਂ ਦੇ ਦਾਦਾ ਅਤੇ ਉਹਨਾਂ ਦੇ ਗੁਆਂਢ ਵਿਚ ਰਹਿਣ ਵਾਲੀ ਛੋਟੀ ਬੱਚੀ ਨੇ ਲਿਖੀਆਂ।
ਐੱਲ.ਐੱਮ.ਐੱਸ. ਨੇ ਆਪਣੇ ਪੋਸਟ ਵਿਚ ਇਹ ਜ਼ਿਕਰ ਵੀ ਕੀਤਾ ਕਿ ਉਸ ਦੇ ਦਾਦਾ ਜੀ ਆਈਸੋਲੇਸ਼ਨ ਵਿਚ ਰਹਿੰਦੇ ਹੋਏ ਚੰਗਾ ਕਰ ਰਹੇ ਹਨ। ਮੇਰੇ ਦਾਦਾ ਜੀ 93 ਸਾਲ ਦੇ ਹਨ ਅਤੇ ਵਰਤਮਾਨ ਵਿਚ ਆਈਸੋਲੇਸ਼ਨ ਵਿਚ ਹਨ ਪਰ ਉਹਨਾਂ ਦੀ ਸਿਹਤ ਚੰਗੀ ਹੈ। ਉਹਨਾਂ ਨੂੰ ਆਪਣੇ ਗੁਆਂਢ ਵਿਚ ਰਹਿੰਦੀ 5 ਸਾਲ ਦੀ ਬੱਚੀ ਤੋਂ ਸੁੰਦਰ ਚਿੱਠੀ ਮਿਲੀ ਹੈ।ਉਹਨਾਂ ਨੇ ਬੱਚੀ ਦੀ ਚਿੱਠੀ ਦਾ ਜਵਾਬ ਵੀ ਦਿੱਤਾ ਹੈ। ਪਲੀਜ਼ ਸਿਰਫ ਇਸ ਨੂੰ ਪੜ੍ਹੋ, ਇਹ ਤੁਹਾਡੇ ਚਿਹਰੇ 'ਤੇ ਮੁਸਕਾਨ ਲਿਆ ਦੇਵੇਗਾ।
ਇਸ ਚਿੱਠੀ ਨੂੰ 5 ਸਾਲ ਦੀ ਕਿਰਾਹ ਨੇ ਲਿਖ ਕੇ ਉਸ ਬਜ਼ੁਰਗ ਨੂੰ ਭੇਜਿਆ ਸੀ ਜਿਸ ਵਿਚ ਉਸਨੇ ਲਿਖਿਆ ਸੀ ਕਿ ਉਹ ਸਿਰਫ ਇੰਨਾ ਜਾਨਣਾ ਚਾਹੁੰਦੀ ਹੈ ਕੀ ਉਹ ਠੀਕ ਹਨ। ਉਸ ਨੇ ਇਕ ਅਦਭੁੱਤ ਸੰਦੇਸ਼ ਦੇ ਨਾਲ ਚਿੱਠੀ 'ਤੇ ਦਸਤਖਤ ਕਰਨ ਦੇ ਬਾਅਦ ਉਹਨਾਂ ਨੂੰ ਚਿੱਠੀ ਲਿਖਣ ਲਈ ਕਿਹਾ। ਬੱਚੀ ਨੇ ਚਿੱਠੀ ਵਿਚ ਲਿਖਿਆ,''ਹੈਲੋ, ਮੇਰਾ ਨਾਮ ਕਿਰਾਹ ਹੈ। ਮੈਂ 5 ਸਾਲ ਦੀ ਹਾਂ। ਮੈਨੂੰ ਕੋਰੋਨਾਵਾਇਰਸ ਦੇ ਕਾਰਨ ਘਰ ਵਿਚ ਰਹਿਣਾ ਪੈ ਰਿਹਾ ਹੈ। ਮੈਂ ਸਿਰਫ ਇਹ ਦੇਖਣਾ ਚਾਹੁੰਦੀ ਸੀ ਕੀ ਤੁਸੀਂ ਠੀਕ ਹੋ। ਮੈਂ ਤੁਹਾਨੂੰ ਯਾਦ ਦਿਵਾਉਣ ਲਈ ਇਕ ਸਤਰੰਗੀ ਤਸਵੀਰ ਤਿਆਰ ਕੀਤੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ।ਕ੍ਰਿਪਾ ਜੇਕਰ ਤੁਸੀਂ ਲਿਖ ਸਕਦੇ ਹੋ ਤਾਂ ਵਾਪਸ ਮੈਨੂੰ ਚਿੱਠੀ ਲਿਖੋ। 9ਵੇਂ ਨੰਬਰ 'ਤੇ ਤੁਹਾਡੀ ਗੁਆਂਢੀ ਕਿਰਾਹ।''
ਇਸ ਚਿੱਠੀ ਨੂੰ ਪੜ੍ਹਨ ਦੇ ਬਾਅਦ ਉਹ ਬਜ਼ੁਰਗ ਅਸਲ ਵਿਚ ਬਹੁਤ ਖੁਸ਼ ਹੋਇਆ। ਉਸ ਨੇ ਜਲਦੀ ਹੀ ਇਕ ਚਿੱਠੀ ਲਿਖ ਕੇ ਕਿਰਾਹ ਨੂੰ ਜਵਾਬ ਦਿੱਤਾ, ਜਿਸ ਵਿਚ ਉਹਨਾਂ ਨੇ ਲਿਖਿਆ,''ਹੈਲੋ ਕਿਰਾਹ, ਤੁਹਾਡਾਸੰ ਦੇਸ਼ ਮਿਲਣ 'ਤੇ ਮੈਨੂੰ ਬਹੁਤ ਖੁਸ਼ੀ ਹੋਈ, ਜਿਸ ਵਿਚ ਮੇਰੀ ਤੰਦਰੁਸਤੀ ਦੇ ਬਾਰੇ ਵਿਚ ਪੁੱਛਿਆ ਗਿਆ ਸੀ। ਮੈਨੂੰ ਇਹ ਕਹਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਹੁਣ ਤੱਕ ਸਿਹਤਮੰਦ ਹਾਂ। ਤੁਹਾਡੇ ਵਾਂਗ ਮੈਂ ਵੀ ਆਈਸੋਲੇਸ਼ਨ ਵਿਚ ਹਾਂ । ਇਸ ਲਈ ਮੇਰੇ ਲਈ ਤੁਹਾਡੀ ਚਿੰਤਾ ਨੂੰ ਸੁਣਨਾ ਬਹੁਤ ਵਧੀਆ ਸੀ।ਮੇਰਾ ਨਾਮ ਰੌਨ ਹੈ ਅਤੇ ਮੈਂ 93 ਸਾਲ ਦਾ ਹਾਂ। ਮੈਂ 1955 ਵਿਚ ਕ੍ਰਿਸੈਂਟ ਵਿਚ ਕਦਮ ਰੱਖਣ ਵਾਲਾ ਪਹਿਲਾ ਵਿਅਕਤੀ ਸੀ ਅਤੇ ਹੁਣ ਤੱਕ ਹਾਂ।''
ਉਹਨਾਂ ਨੇ ਅੱਗੇ ਲਿਖਿਆ,''ਇਸ ਕੋਰੋਨਾਵਾਇਰਸ ਕਾਰਨ ਸਥਿਤੀ ਬਹੁਤ ਖਰਾਬ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਨੂੰ ਦੂਰ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਸ ਹੈ ਕਿ ਚੰਗੀ ਸਿਹਤ ਨਾਲ ਅਸੀਂ ਫਿਰ ਤੋਂ ਬਾਹਰ ਆਵਾਂਗੇ। ਤੁਹਾਡੀ ਸਤਰੰਗੀ ਦੇ ਆਕਾਰ ਵਾਲੀ ਤਸਵੀਰ ਅਦਭੁੱਤ ਸੀ ਅਤੇ ਮੈਂ ਇਸ ਨੂੰ ਲੋਕਾਂ ਦੇ ਦੇਖਣ ਲਈ ਖਿੜਕੀ 'ਤੇ ਰੱਖਣ ਜਾ ਰਿਹਾ ਹਾਂ। ਆਸ ਕਰਦਾ ਹਾਂ ਕਿ ਤੁਸੀਂ ਜਲਦੀ ਹੀ ਆਈਸੋਲੇਸ਼ਨ ਤੋਂ ਬਾਹਰ ਆ ਜਾਵੋਗੇ। 24ਵੇਂ ਨੰਬਰ 'ਤੇ ਰੌਨ।'' ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਪੋਸਟ ਨੂੰ ਹੁਣ ਤੱਕ 1 ਲੱਖ ਤੋਂ ਵਧੇਰੇ ਲਾਈਕ ਅਤੇ ਲੱਗਭਗ 23,000 ਰੀਟਵੀਟ ਮਿਲ ਚੁੱਕੇ ਹਨ।
ਭਾਰਤ ‘ਚ ਫਸੇ ਆਸਟਰੇਲੀਆ ਵਾਸੀਆਂ ਲਈ ਖੁਸ਼ੀ ਦੀ ਖਬਰ (ਵੀਡੀਓ)
NEXT STORY