ਵਾਸ਼ਿੰਗਟਨ (ਬਿਊਰੋ)— ਇਹ ਸੱਚ ਹੈ ਕਿ ਪਿਆਰ ਕਰਨ ਵਾਲੇ ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ। ਅਜਿਹਾ ਹੀ ਅਜੀਬ ਮਾਮਲਾ ਅਮਰੀਕਾ ਦਾ ਸਾਹਮਣੇ ਆਇਆ ਹੈ। ਇੱਥੇ ਉੱਤਰੀ ਮੈਕਸੀਕੋ ਵਿਚ ਇਕ 50 ਸਾਲ ਦਾ ਵਿਅਕਤੀ ਆਪਣਾ ਸਾਬਕਾ ਪ੍ਰੇਮਿਕਾ ਦੀ ਜਾਸੂਸੀ ਕਰਨ ਲਈ ਉਸ ਦੇ ਘਰ ਦੇ ਹੇਠਾਂ ਸੁਰੰਗ ਬਣਾ ਰਿਹਾ ਸੀ ਪਰ ਉਹ ਖੁਦ ਉਸ ਵਿਚ ਫਸ ਗਿਆ। ਬਾਅਦ ਵਿਚ ਪੁਲਸ ਨੇ ਉਸ ਨੂੰ ਬਾਹਰ ਕੱਢਿਆ ਅਤੇ ਅਦਾਲਤ ਦੇ ਫੈਸਲੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਉਸ ਨੂੰ ਜੇਲ ਭੇਜ ਦਿੱਤਾ ਗਿਆ।

50 ਸਾਲਾ ਵਿਅਕਤੀ ਅਤੇ ਮਹਿਲਾ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਪਰ 14 ਸਾਲਾ ਪਹਿਲਾਂ ਦੋਵੇਂ ਵੱਖ ਹੋ ਗਏ। ਪ੍ਰੇਮਿਕਾ ਨੇ ਅਦਾਲਤ ਵਿਚ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਦੱਸਿਆ ਸੀ ਕਿ ਉਸ ਦਾ ਪ੍ਰੇਮੀ ਉਸ ਤੋਂ ਬਹੁਤ ਈਰਖਾ ਕਰਦਾ ਸੀ। ਇਸੇ ਦੋਸ਼ ਵਿਚ ਅਦਾਲਤ ਨੇ ਵਿਅਕਤੀ ਨੂੰ ਪ੍ਰੇਮਿਕਾ ਦੇ ਨੇੜੇ ਦਿਖਾਈ ਨਾ ਦੇਣ ਦੀ ਹਿਦਾਇਤ ਦਿੱਤੀ ਸੀ।

ਅਦਾਲਤ ਦੇ ਫੈਸਲੇ ਦੇ ਬਾਅਦ ਵੀ ਵਿਅਕਤੀ ਨਹੀਂ ਮੰਨਿਆ ਅਤੇ ਪ੍ਰੇਮਿਕਾ ਦੀ ਜਾਸੂਸੀ ਕਰਨ ਲਈ ਉਸ ਦੇ ਘਰ ਦੇ ਹੇਠਾਂ ਸੁਰੰਗ ਬਣਾਉਣੀ ਸ਼ੁਰੂ ਕਰ ਦਿੱਤੀ। ਇਕ ਦਿਨ ਜਦੋਂ ਮਹਿਲਾ ਨੂੰ ਘਰ ਦੇ ਹੇਠੋਂ ਖੋਦਾਈ ਦੀ ਆਵਾਜ਼ ਆਾਈ ਤਾਂ ਉਸ ਨੇ ਧਿਆਨ ਨਹੀਂ ਦਿੱਤਾ। ਪਰ ਜਦੋਂ ਆਵਾਜ਼ ਹੋਰ ਤੇਜ਼ ਹੋ ਗਈ ਤਾਂ ਉਸ ਨੇ ਦੇਖਿਆ ਕਿ ਘਰ ਦੇ ਹੇਠਾਂ ਇਕ ਸੁਰੰਗ ਹੈ ਅਤੇ ਕੋਈ ਵਿਅਕਤੀ ਉਸ ਵਿਚ ਫਸਿਆ ਹੋਇਆ ਹੈ। ਮਹਿਲਾ ਨੇ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ।

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਿਅਕਤੀ ਨੂੰ ਬਾਹਰ ਕੱਢਿਆ। ਪੁਲਸ ਮੁਤਾਬਕ ਜਦੋਂ ਉਸ ਵਿਅਕਤੀ ਨੂੰ ਸੁਰੰਗ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਰੀਰ ਵਿਚ ਪਾਣੀ ਦੀ ਕਮੀ ਹੋ ਚੁੱਕੀ ਸੀ ਅਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ।
ਸਮੁੰਦਰ 'ਚ ਡੁੱਬ ਜਾਵੇਗੀ ਇੰਡੋਨੇਸ਼ੀਆ ਦੀ ਰਾਜਧਾਨੀ, ਇਹ ਹੈ ਵੱਡੀ ਵਜ੍ਹਾ
NEXT STORY