ਨਿਊਯਾਰਕ/ਐਰੀਜ਼ੋਨਾ (ਰਾਜ ਗੋਗਨਾ)-ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫੌਂਟਾਨਾ ਦੇ ਰਹਿਣ ਵਾਲੇ ਇਕ ਪੰਜਾਬੀ ਮੂਲ ਦੇ ਸਤਨਾਮ ਸਿੰਘ (31) ਤੇ ਉਸ ਦੇ ਨਿਊਜਰਸੀ ਵਾਸੀ ਸਪੈਨਿਸ਼ ਮੂਲ ਦੇ ਸਾਥੀ ਕਾਰਲੋਸ ਲਿਓਨਰ ਨੂੰ ਐਰੀਜ਼ੋਨਾ ਦੇ ਮੋਹਾਵ ਏਰੀਏ ’ਚ ਜਨਰਲ ਨਾਰਕੋਟਿਕਸ ਐਨਫੋਰਸਮੈਂਟ ਦੀ ਟੀਮ ਨੇ ਟ੍ਰੈਫ਼ਿਕ ਸਟਾਪ ’ਤੇ ਨਸ਼ਿਆਂ ਨੂੰ ਦੂਜੇ ਸੂਬਿਆਂ ਵਿਚ ਲਿਜਾਣ ਤੇ ਸਪਲਾਈ ਕਰਨ ਦੇ ਦੋਸ਼ ’ਚ 33 ਕਿਲੋ ਕੋਕੀਨ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ। ਜਨਰਲ ਨਾਰਕੋਟਿਕਸ ਐਨਫੋਰਸਮੈਂਟ ਦੀ ਟੀਮ ਨੇ ਅੱਧੀ ਰਾਤ ਨੂੰ ਕੀਤੀ ਗਈ ਇਕ ਟ੍ਰੈਫ਼ਿਕ ਸਟਾਪ ’ਤੇ ਚੈਕਿੰਗ ਦੌਰਾਨ 1.5 ਮਿਲੀਅਨ ਮੁੱਲ ਦੀ 74 ਕਿਲੋ ਪੌਂਡ, ਜੋ ਤਕਰੀਬਨ 33 ਕਿਲੋ ਬਣਦੀ ਹੈ, ਉਨ੍ਹਾਂ ਦੇ ਵ੍ਹੀਕਲ ’ਚੋਂ ਬਰਾਮਦ ਕੀਤੀ।
ਇਹ ਬਰਾਮਦਗੀ ਅੰਤਰਰਾਜੀ ਰੂਟ 40 ’ਤੇ ਟ੍ਰੈਫਿਕ ਰੁਕਣ ਕਾਰਨ ਕੀਤੀ ਗਈ, ਜਿਸ ਵਿਚ ਫੌਂਟਾਨਾ ਦੇ ਰਹਿਣ ਵਾਲੇ 31 ਸਾਲਾ ਸਤਨਾਮ ਸਿੰਘ ਤੇ ਉਸ ਦੇ ਨਿਊਜਰਸੀ ਦੇ ਸਾਥੀ ਕਾਰਲੋਸ ਲਿਓਨੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਗਨੇਟ ਜਾਸੂਸਾਂ ਤੇ ਯੂ. ਐੱਸ. ਡਰੱਗ ਐਨਫੋਰਸਮੈਂਟ ਏਜੰਸੀ ਦੇ ਵਿਸ਼ੇਸ਼ ਏਜੰਟਾਂ ਤੇ ਐਰੀਜ਼ੋਨਾ ਆਵਾਜਾਈ ਅਧਿਕਾਰੀ ਕੇ-9 ਸੂੁਹੀਆ ਡੌਗ ਸਕੁਐਡ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਨਸ਼ੇ ਵਾਲੇ ਪਦਾਰਥਾਂ ਦੀ ਬਦਬੂ ਤੋਂ ਸੁਚੇਤ ਕੀਤਾ ਗਿਆ ਤੇ ਇਨ੍ਹਾਂ ਦੇ ਵਾਹਨ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਵਾਹਨ ’ਚੋਂ ਬੰਡਲਾਂ ਵਿਚ ਲਪੇਟੀ ਗਈ ਕੋਕੀਨ ਵਾਲਾ ਸੂਟਕੇਸ ਮਿਲਿਆ। ਦੋਵੇਂ ਮੋਹਾਵ ਕਾਉਂਟੀ ਐਰੀਜ਼ੋਨਾ ਸੂਬੇ ’ਚ ਨਜ਼ਰਬੰਦ ਹਨ।
ਪਾਕਿਸਤਾਨ ’ਚ ਫੀਸ ਵਾਧੇ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ
NEXT STORY