ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਦੇ ਅਲਾਮੇਡਾ ਕਾਊਂਟੀ ਵੱਲੋਂ ਕੋਰੋਨਾ ਪੀੜਤਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਵਿਚ ਇਹ ਤੈਅ ਕੀਤਾ ਹੈ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ ਕਰੀਬ 94 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਪੈਸੇ ਪੀੜਤ ਦੇ ਖ਼ਾਣ ਦੇ ਖ਼ਰਚ, ਕਿਰਾਇਆ ਅਤੇ ਫੋਨ ਦਾ ਬਿੱਲ ਚੁਕਾਉਣ ਵਿਚ ਮਦਦ ਲਈ ਦਿੱਤੇ ਜਾਣਗੇ। 94 ਹਜ਼ਾਰ ਰੁਪਏ ਦੀ ਮਦਦ ਲੈਣ ਲਈ ਵਿਅਕਤੀ ਨੂੰ ਸਬੰਧਤ ਕਲੀਨਿਕ ਵਿਚ ਟੈਸਟ ਕਰਾਉਣਾ ਹੋਵੇਗਾ। ਇਹ ਵੀ ਜ਼ਰੂਰੀ ਹੋਵੇਗਾ ਕਿ ਵਿਅਕਤੀ ਨੂੰ ਪੇਡ ਸਿਕ ਲੀਵ ਨਾ ਮਿਲ ਰਹੀ ਹੋਵੇ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਉਹ ਪਹਿਲਾਂ ਤੋਂ ਪ੍ਰਾਪਤ ਕਰ ਰਿਹਾ ਹੋਵੇ।
ਇਹ ਵੀ ਪੜ੍ਹੋ: ਕੇਰਲ ਜਹਾਜ਼ਾ ਹਾਦਸਾ: ਸਭ ਤੋਂ ਖ਼ੂਬਸੂਰਤ ਹਵਾਈਅੱਡਿਆਂ 'ਚ ਗਿਣਿਆ ਜਾਂਦਾ ਹੈ ਕੋਝੀਕੋਡ ਹਵਾਈਅੱਡਾ (ਦੇਖੋ ਤਸਵੀਰਾਂ)
ਲਾਸ ਏਂਜਲਸ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਅਲਾਮੇਡਾ ਕਾਊਂਟੀ ਦੇ ਸੁਪਰਵਾਇਜ਼ਰਸ ਬੋਰਡ ਨੇ ਸਰਵਸੰਮਤੀ ਨਾਲ ਪਾਇਲਟ ਪ੍ਰੋਗਰਾਮ ਤਹਿਤ ਕੋਰੋਨਾ ਦੀ ਪੁਸ਼ਟੀ ਹੋਣ 'ਤੇ 94 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਬੋਰਡ ਦਾ ਕਹਿਣਾ ਹੈ ਕਿ ਜੇਕਰ ਲੋਕ ਟੈਸਟ ਕਰਾਉਣ ਤੋਂ ਡਰਨ ਲੱਗ ਜਾਣ ਜਾਂ ਫਿਰ ਆਈਸੋਲੇਟ ਨਾ ਹੋ ਸਕਣ ਤਾਂ ਵਾਇਰਸ ਨੂੰ ਰੋਕਣ ਦੀ ਯੋਜਨਾ ਸਫ਼ਲ ਨਹੀਂ ਹੋ ਪਾਏਗੀ। ਬੋਰਡ ਮੁਤਾਬਕ ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਕਈ ਲੋਕ 2 ਹਫ਼ਤੇ ਤੱਕ ਕੁਆਰੰਟੀਨ ਅਤੇ ਆਈਸੋਲੇਟ ਰਹਿਣਾ ਅਫੋਰਡ ਨਹੀਂ ਕਰ ਸਕਦੇ। ਇਸ ਕਾਰਨ ਉਨ੍ਹਾਂ ਦੀ ਮਦਦ ਕਰਣ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕੋਝੀਕੋਡ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦਾ ਬਿਓਰਾ ਜਾਰੀ
ਅਮਰੀਕਾ ਦੀ ਅਲਾਮੇਡਾ ਕਾਊਂਟੀ ਨੂੰ ਉਮੀਦ ਹੈ ਕਿ ਇਸ ਨਵੇਂ ਫ਼ੈਸਲੇ ਦੇ ਬਾਅਦ ਪੀੜਤ ਹੋਣ 'ਤੇ ਲੋਕ ਖੁਦ ਨੂੰ ਆਈਸੋਲੇਟ ਹੋਣ ਲਈ ਪ੍ਰੇਰਿਤ ਹੋਣਗੇ ਅਤੇ ਇਸ ਨਾਲ ਟੈਸਟ ਕਰਾਉਣ ਲਈ ਵੀ ਜ਼ਿਆਦਾ ਲੋਕ ਅੱਗੇ ਆਉਣਗੇ।
ਇਹ ਵੀ ਪੜ੍ਹੋ: ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ
ਹਾਂਗਕਾਂਗ ਮੁੱਦਾ : ਚੰਗੇ ਦੋਸਤ ਨਿਊਜ਼ੀਲੈਂਡ ਨਾਲ ਵੀ ਵਿਗੜੇ ਚੀਨ ਦੇ ਸਬੰਧ
NEXT STORY