ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਗੈਰ ਗੋਰੇ ਸ਼ਖਸ ਨੂੰ ਉਸ ਅਪਰਾਧ ਦੇ ਲਈ 28 ਸਾਲ ਜੇਲ੍ਹ ਵਿਚ ਬੰਦ ਰੱਖਿਆ ਗਿਆ, ਜਿਸ ਨੂੰ ਉਸ ਨੇ ਕੀਤਾ ਹੀ ਨਹੀਂ ਸੀ। ਹੁਣ ਸਰਕਾਰ ਵੱਲੋਂ ਮੁਆਵਜ਼ੇ ਦੇ ਤੌਰ 'ਤੇ ਇਸ ਬੇਕਸੂਰ ਸ਼ਖਸ ਨੂੰ 71.6 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਰਹੇ ਹਾਂ।
ਅਮਰੀਕਾ ਦੇ ਫਿਲਾਡੇਲਫਿਆ ਵਿਚ ਕਤਲ ਦੇ ਇਕ ਮਾਮਲੇ ਵਿਚ ਚੇਸਟਰ ਹੌਲਮੈਨ ਨਾਮ ਦੇ ਸ਼ਖਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਮਾਮਲੇ ਦਾ ਸੱਚ ਜਦੋਂ ਸਾਹਮਣੇ ਆਇਆ ਤਾਂ 2019 ਵਿਚ ਚੇਸਟਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜਾਂਚ ਦੇ ਦੌਰਾਨ ਪਤਾ ਚੱਲਿਆ ਸੀ ਕਿ ਮਾਮਲੇ ਦੇ ਮਹੱਤਵਪੂਰਨ ਗਵਾਹ ਨੇ 1991 ਵਿਚ ਝੂਠ ਬੋਲ ਕੇ ਚੇਸਟਰ ਨੂੰ ਫਸਾਇਆ ਸੀ। ਬਾਅਦ ਵਿਚ ਗਲਤ ਸਜ਼ਾ ਦੇ ਲਈ ਚੇਸਟਰ ਨੇ ਰਾਜ ਸਰਕਾਰ 'ਤੇ ਮੁਕੱਦਮਾ ਦਾਇਰ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਹਿੰਦੂ ਮੰਦਰ 'ਤੇ ਹਮਲਾ ਕਰਨ ਦੇ ਮਾਮਲੇ 'ਚ 45 ਹੋਰ ਲੋਕ ਗ੍ਰਿਫ਼ਤਾਰ
ਬੁੱਧਵਾਰ ਨੂੰ ਫਿਲਾਡੇਲਫਿਆ ਪ੍ਰਸ਼ਾਸਨ ਨੇ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕੀਤਾ। ਭਾਵੇਂਕਿ ਦੋਹਾਂ ਪੱਖਾਂ ਦੇ ਵਿਚ ਹੋਏ ਸਮਝੌਤੇ ਵਿਚ ਸਰਕਾਰ ਜਾਂ ਸਰਕਾਰ ਦੇ ਕਿਸੇ ਕਰਮਚਾਰੀ ਨੇ ਗਲਤੀ ਨਹੀਂ ਮੰਨੀ। ਫਿਲਾਡੇਲਫਿਆ ਦੇ ਮੇਅਰ ਜਿਮ ਕੇਨੀ ਨੇ ਕਿਹਾ ਕਿ ਸਮਝੌਤਾ ਠੀਕ ਹੈ ਪਰ ਕਿਸੇ ਦੀ ਆਜ਼ਾਦੀ ਦੀ ਕੋਈ ਕੀਮਤ ਨਹੀਂ ਹੋ ਸਕਦੀ। ਉੱਥੇ ਚੇਸਟਰ ਨੇ ਕਿਹਾ ਕਿ 28 ਸਾਲ ਦੇ ਬਾਅਦ ਆਜ਼ਾਦੀ ਵਾਪਸ ਮਿਲਣ ਦਾ ਅਹਿਸਾਸ ਕੌੜਾ ਹੈ ਅਤੇ ਸੁਖਦ ਵੀ। ਚੇਸਟਰ ਨੇ ਕਿਹਾ ਕਿ ਉਹਨਾਂ ਦੀ ਤਰ੍ਹਾਂ ਕਾਫੀ ਲੋਕ ਦਹਾਕਿਆਂ ਤੱਕ ਜੇਲ੍ਹ ਵਿਚ ਬੰਦ ਰਹਿੰਦੇ ਹਨ ਅਤੇ ਸਿਰਫ ਸੱਚ ਸਾਹਮਣੇ ਲਿਆਉਣ ਲਈ ਲੰਬੀ ਲੜਾਈ ਲੜਦੇ ਹਨ।
ਨੋਟ- ਬੇਕਸੂਰ ਸ਼ਖਸ 28 ਸਾਲ ਰਿਹਾ ਜੇਲ੍ਹ 'ਚ, ਹੁਣ ਸਰਕਾਰ ਨੇ ਦਿੱਤਾ 72 ਕਰੋੜ ਰੁਪਏ ਮੁਆਵਜ਼ਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਪਾਕਿ : ਹਿੰਦੂ ਮੰਦਰ 'ਤੇ ਹਮਲਾ ਕਰਨ ਦੇ ਮਾਮਲੇ 'ਚ 45 ਹੋਰ ਲੋਕ ਗ੍ਰਿਫ਼ਤਾਰ
NEXT STORY