ਲਾਸ ਏਂਜਲਸ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਐਂਟੀ ਕੋਵਿਡ ਟੀਕਾ ਲਗਾਉਣ ਵਾਲੇ ਲਈ 11.65 ਕਰੋੜ ਡਾਲਰ ਦੇ ਇਨਾਮ ਦੀ ਘੋਸ਼ਣਾ ਕੀਤੀ। ਇਸ ਇਨਾਮ ਦਾ ਉਦੇਸ਼ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਦੇ ਅਗਲੇ ਮਹੀਨੇ ਪੂਰੀ ਤਰ੍ਹਾਂ ਖੁੱਲ੍ਹਣ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਦਾ ਹੈ।
ਰਾਜ ਦਾ ਅਨੁਮਾਨ ਹੈ ਕਿ ਕੈਲੀਫੋਰਨੀਆ ਦੇ 12 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਕਰੀਬ 1.2 ਕਰੋੜ ਵਸਨੀਕਾਂ ਨੂੰ ਹੁਣ ਤੱਕ ਟੀਕਾ ਨਹੀਂ ਲੱਗਿਆ ਹੈ। 3.4 ਕਰੋੜ ਯੋਗ ਵਸਨੀਕਾਂ ਵਿਚੋਂ ਕਰੀਬ 63 ਫੀਸਦੀ ਨੇ ਹੀ ਹਾਲੇ ਤੱਕ ਟੀਕੇ ਲਗਵਾਏ ਹਨ। ਕੈਲੀਫੋਰਨੀਆ ਪਹਿਲਾ ਰਾਜ ਨਹੀਂ ਹੈ ਜਿੱਥੇ ਟੀਕਾ ਲਗਾਉਣ ਦੇ ਬਦਲੇ ਇਨਾਮੀ ਰਾਸ਼ੀ ਦੀ ਘੋਸ਼ਣਾ ਕੀਤੀ ਗਈ ਹੈ। ਭਾਵੇਂਕਿ ਇੱਥੇ ਇਨਾਮ ਦੀ ਰਾਸ਼ੀ ਸਭ ਤੋਂ ਵੱਧ ਹੈ। ਰਾਜ ਨੂੰ 15 ਜੂਨ ਤੋਂ ਪੂਰੀ ਤਰ੍ਹਾਂ ਖੋਲ੍ਹਿਆ ਜਾਣਾ ਹੈ।
ਪੜ੍ਹੋ ਇਹ ਅਹਿਮ ਖਬਰ- ਜਰਮਨੀ : 12-16 ਸਾਲ ਦੇ ਬੱਚਿਆਂ ਨੂੰ 7 ਜੂਨ ਤੋਂ ਲੱਗੇਗੀ ਕੋਰੋਨਾ ਵੈਕਸੀਨ
ਇਸ ਹਫ਼ਤੇ ਓਹੀਓ ਨੇ 'ਵੈਕਸ-ਏ-ਮਿਲੀਅਨ' ਮੁਕਾਬਲੇ ਦੇ ਪਹਿਲੇ ਜੇਤੂ ਨੂੰ 10 ਲੱਖ ਡਾਲਰ (ਕਰੀਬ 7.2 ਕਰੋੜ ਰੁਪਏ) ਦੇਣ ਦੀ ਘੋਸ਼ਣਾ ਕੀਤੀ ਸੀ। ਨਾਲ ਹੀ ਇਸ ਨੂੰ ਜਿੱਤਣ ਵਾਲੇ ਪਹਿਲੇ ਬੱਚੇ ਨੂੰ ਕਾਲਜ ਵਿਚ ਸਕਾਲਰਸ਼ਿਪ ਦਿੱਤੀ ਸੀ। ਕੋਲੋਰਾਡੋ ਅਤੇ ਓਰੇਗਾਂਵ ਨੇ ਵੀ 10 ਲੱਖ ਡਾਲਰ ਦੇ ਇਨਾਮ ਦੀ ਘੋਸ਼ਣਾ ਕੀਤੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੇਂਪਾ ਸੇਰਿੰਗ ਨੇ ਚੁੱਕੀ ਜਲਾਵਤਨ ਤਿੱਬਤ ਸਰਕਾਰ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ
NEXT STORY