ਵਾਸ਼ਿੰਗਟਨ (ਬਿਊਰੋ)— ਬੁੱਧਵਾਰ ਸਵੇਰੇ ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਤੀਫੇ ਦੀ ਖਬਰ ਨੇ ਹੜਕੰਪ ਮਚਾ ਦਿੱਤਾ। ਅੰਗਰੇਜ਼ੀ ਅਖਬਾਰ 'ਦੀ ਵਾਸ਼ਿੰਗਟਨ ਪੋਸਟ' ਦੇ ਪਹਿਲੇ ਪੇਜ 'ਤੇ ਲੱਗੀ ਖਬਰ ਦਾ ਹੈਡਿੰਗ ਸੀ 'ਅਨਪ੍ਰੈਸੀਡੈਂਟ'। ਇਸ ਵਿਚ ਲਿਖਿਆ ਸੀ ਕਿ ਟਰੰਪ ਸਕੰਟ ਵਿਚ ਹੀ ਵ੍ਹਾਈਟ ਹਾਊਸ ਨੂੰ ਛੱਡ ਕੇ ਚਲੇ ਗਏ ਹਨ। ਇਸੇ ਪੇਜ 'ਤੇ ਛਪੀ ਇਕ ਹੋਰ ਰਿਪੋਰਟ ਵਿਚ ਲਿਖਿਆ ਸੀ ਕਿ ਟਰੰਪ ਦੇ ਅਸਤੀਫੇ ਦੇ ਬਾਅਦ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ ਅਤੇ ਲੋਕ ਖੁਸ਼ੀਆਂ ਮਨਾ ਰਹੇ ਹਨ।
ਭਾਵੇਂਕਿ ਇਹ ਖਬਰ ਝੂਠੀ ਸਾਬਤ ਹੋਈ। ਅਸਲ ਵਿਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਵੱਕਾਰੀ ਅਖਬਾਰ 'ਦੀ ਵਾਸ਼ਿੰਗਟਨ ਪੋਸਟ' ਦਾ ਇਕ ਫੇਕ ਐਡੀਸ਼ਨ ਵਾਇਰਲ ਹੋ ਰਿਹਾ ਹੈ। ਇਸ ਫੇਕ ਐਡੀਸ਼ਨ ਦੇ ਅਖਬਾਰ ਵਿਚ ਅਮਰੀਕੀ ਪ੍ਰਸ਼ਾਸਨ ਨਾਲ ਸਬੰਧਤ ਫਰਜ਼ੀ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਿਵੇਂ ਹੀ ਅਖਬਾਰ ਲੋਕਾਂ ਦੇ ਹੱਥ ਵਿਚ ਆਈ ਉਹ ਹੈਰਾਨੀ ਨਾਲ ਖਬਰ ਨੂੰ ਦੇਖਦੇ ਰਹੇ। ਪਹਿਲੇ ਪੇਜ 'ਤੇ ਛਪੀ ਖਬਰ ਵਿਚ ਟਰੰਪ ਦੇ ਅਸਤੀਫੇ ਦਾ ਐਲਾਨ ਸੀ। ਭਾਵੇਂਕਿ ਮਜ਼ੇਦਾਰ ਗੱਲ ਇਹ ਰਹੀ ਕਿ ਅਖਬਾਰ 'ਤੇ 1 ਮਈ 2019 ਦੀ ਤਰੀਕ ਲਿਖੀ ਹੋਈ ਸੀ। ਇਸ ਅਖਬਾਰ ਨੂੰ ਵ੍ਹਾਈਟ ਹਾਊਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੋਕਾਂ ਵਿਚਕਾਰ ਮੁਫਤ ਵਿਚ ਵੰਡਿਆ ਗਿਆ।
ਅਖਬਾਰ ਨੇ ਕੀਤਾ ਖੰਡਨ
ਜਦੋਂ ਅਸਲੀ ਅਖਬਾਰ 'ਦੀ ਵਾਸ਼ਿੰਗਟਨ ਪੋਸਟ' ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਤੁਰੰਤ ਇਸ ਦਾ ਖੰਡਨ ਕੀਤਾ। ਅਖਬਾਰ ਨੇ ਕਿਹਾ ਕਿ ਇਹ ਇਕ ਫਰਜ਼ੀ ਐਡੀਸ਼ਨ ਹੈ ਇਸ ਦੇ ਧੋਖੇ ਵਿਚ ਨਾ ਆਓ। ਸਾਨੂੰ ਇਸ ਸਬੰਧੀ ਜਾਣਕਾਰੀ ਮਿਲੀ ਹੈ। ਇਸ ਦੀ ਕੋਈ ਭਰੋਸੇਯੋਗਤਾ ਨਹੀਂ ਹੈ। ਅਸੀਂ ਇਸ ਦੀ ਪੜਤਾਲ ਕਰ ਰਹੇ ਹਾਂ।
ਫਰਜ਼ੀ ਅਖਬਾਰ ਛਾਪਣ ਵਾਲਿਆਂ ਨੇ ਇਸ ਦੀ ਕਾਪੀ ਬਿਲਕੁੱਲ ਅਸਲੀ ਅਖਬਾਰ ਨਾਲ ਮੇਲ ਖਾਂਦੀ ਤਿਆਰ ਕੀਤੀ ਸੀ। ਇਸ ਵਿਚ ਅਖਬਾਰ ਦਾ ਨਾਮ ਅਤੇ ਲੋਗੋ ਵੀ ਉਹੀ ਵਰਤਿਆ ਗਿਆ ਸੀ।
ਟਰੰਪ ਨੇ ਨਹੀਂ ਦਿੱਤੀ ਪ੍ਰਤੀਕਿਰਿਆ
ਭਾਵੇਂਕਿ ਹਾਲੇ ਤੱਕ ਇਸ ਮਾਮਲੇ 'ਤੇ ਡੋਨਾਲਡ ਟਰੰਪ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹੀ ਨਹੀਂ ਇਸ ਅਖਬਾਰ ਵਿਚ ਇਸ ਤਰ੍ਹਾਂ ਦੇ ਕਈ ਫੇਕ ਫਰਜ਼ੀ ਆਰਟੀਕਲ ਛਪੇ ਹਨ। ਇਸ ਦੇ ਇਕ ਆਰਟੀਕਲ ਵਿਚ ਕਿਹਾ ਗਿਆ ਹੈ ਕਿ ਟਰੰਪ ਦੇ ਅਸਤੀਫੇ ਨਾਲ ਦਿੱਲੀ ਸਮੇਤ ਕਈ ਦੇਸ਼ਾਂ ਵਿਚ ਖੁਸ਼ੀ ਦੀ ਲਹਿਰ ਹੈ। ਦੂਜੇ ਆਰਟੀਕਲ ਵਿਚ ਕਿਹਾ ਗਿਆ ਹੈ ਕਿ ਹਾਲ ਵਿਚ ਹੀ ਉਪ ਰਾਸ਼ਟਰਪਤੀ ਬਣੇ ਮਾਈਕ ਪੇਨਸ ਨੇ ਆਪਣੀ ਦਾਦੀ ਦੀ ਬਾਈਬਲ ਨਾਲ ਸਹੁੰ ਚੁੱਕੀ ਸੀ।
ਮਹਿਲਾ ਨੇ ਵੰਡੀ ਸੀ ਅਖਬਾਰ
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਪੇਨਸਿਲਵੇਨੀਆ ਐਵੀਨਿਊ ਅਤੇ ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਇਕ ਮਹਿਲਾ ਫਰਜ਼ੀ ਅਖਬਾਰ ਦੀ ਕਾਪੀ ਲੋਕਾਂ ਵਿਚ ਮੁਫਤ ਵੰਡ ਰਹੀ ਸੀ। ਉਹ ਲੋਕਾਂ ਨੂੰ ਕਹਿ ਰਹੀ ਸੀ ਕਿ ਇਹ ਵਾਸ਼ਿੰਗਟਨ ਪੋਸਟ ਦਾ ਖਾਸ ਐਡੀਸ਼ਨ ਹੈ ਜੋ ਬਾਅਦ ਵਿਚ ਕਦੇ ਨਹੀਂ ਮਿਲੇਗਾ। ਉਸ ਕੋਲ ਪਲਾਸਟਿਕ ਬੈਗ ਵਿਚ ਇਸ ਫਰਜ਼ੀ ਅਖਬਾਰ ਦਾ ਪੂਰਾ ਬੰਡਲ ਸੀ।
ਬ੍ਰਿਟਿਸ਼ ਫੌਜੀ ਬਣਨ ਲਈ 'ਦਸਤਾਰ ਵਾਲੀ ਬੀਬੀ' ਨੇ ਇਸ ਤਰ੍ਹਾਂ ਕੀਤਾ ਸੰਘਰਸ਼
NEXT STORY