ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨ ਕਾਰਨ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਟਰੰਪ ਨੇ ਸੋਮਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋਅ ਬਿਡੇਨ ਨੂੰ ਘੱਟ ਦਿਮਾਗ ਵਾਲਾ ਦੱਸਿਆ। ਮੰਨਿਆ ਜਾ ਰਿਹਾ ਹੈ ਕਿ ਜੋਅ ਸਾਲ 2020 ਦੀਆਂ ਚੋਣਾਂ ਵਿਚ ਟਰੰਪ ਦੇ ਵਿਰੁੱਧ ਖੜ੍ਹੇ ਹੋ ਸਕਦੇ ਹਨ। ਇਕ ਤਰ੍ਹਾਂ ਨਾਲ ਟਰੰਪ ਉਨ੍ਹਾਂ ਨੂੰ ਸੰਕੇਤ ਦੇ ਰਹੇ ਹਨ ਕਿ ਜੇਕਰ ਉਹ ਵਿਰੋਧੀ ਬਣਦੇ ਹਨ ਤਾਂ ਰੇਸ ਲਈ ਤਿਆਰ ਰਹਿਣ।
ਟਰੰਪ ਅਕਸਰ ਵਿਰੋਧੀ ਪਾਰਟੀ ਦੇ ਨੇਤਾਵਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਟਵੀਟ ਕਰਦੇ ਹਨ। ਉਨ੍ਹਾਂ ਨੇ ਕਈ ਨੇਤਾਵਾਂ ਦੇ ਉਪਨਾਮ (nickname) ਵੀ ਰੱਖੇ ਹੋਏ ਹਨ। ਟਰੰਪ ਨੇ ਟਵੀਟ ਕਰ ਕੇ ਕਿਹਾ ਜੋਅ ਬਿਡੇਨ ਦਾ ਮੂੰਹ ਉਸ ਵੇਲੇ ਬੰਦ ਸੀ ਜਦੋਂ ਉਹ ਰਾਸ਼ਟਰਪਤੀ ਦੌੜ ਦੇ ਆਪਣੇ ਫੈਸਲੇ ਦੇ ਬਾਰੇ ਵਿਚ ਇਕ ਬਹੁਤ ਹੀ ਸੌਖੀ ਲਾਈਨ ਬੋਲਣ ਵਿਚ ਅਸਮਰੱਥ ਸਨ। ਟਰੰਪ ਨੇ ਆਪਣੇ ਟਵੀਟ ਵਿਚ ਬਿਡੇਨ ਨੂੰ ਘੱਟ ਦਿਮਾਗ ਵਾਲਾ ਦੱਸਿਆ।
ਇੱਥੇ ਦੱਸ ਦਈਏ ਕਿ ਬਿਡੇਨ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਉਪ ਰਾਸ਼ਟਰਪਤੀ ਸਨ। ਉਹ ਸੀਨੀਅਰ ਡੈਮੋਕ੍ਰੇਟਿਕ ਨੇਤਾ ਹਨ। ਇਹੀ ਕਾਰਨ ਹੈ ਕਿ ਸਾਲ 2020 ਦੀਆਂ ਚੋਣਾਂ ਵਿਚ ਉਹ ਟਰੰਪ ਨੂੰ ਟੱਕਰ ਦੇ ਸਕਦੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੀ ਉਮੀਦਵਾਰੀ ਦੀ ਵੀ ਗੱਲ ਕਹੀ ਸੀ। ਬਿਡੇਨ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਸਭ ਤੋਂ ਯੋਗ ਵਿਅਕਤੀ ਹਨ। 76 ਸਾਲਾ ਬਿਡੇਨ 'ਪ੍ਰੋਮਿਸ ਮੀ, ਡੈਡ' ਨਾਮ ਦੀ ਕਿਤਾਬ ਵੀ ਲਿਖ ਚੁੱਕੇ ਹਨ। ਉਨ੍ਹਾਂ ਮੁਤਾਬਕ,''ਅੱਜ ਦੇਸ਼ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਉਨ੍ਹਾਂ 'ਤੇ ਮੈਂ ਪੂਰੀ ਜ਼ਿੰਦਗੀ ਕੰਮ ਕੀਤਾ ਹੈ। ਇਨ੍ਹਾਂ ਵਿਚ ਮੱਧ ਵਰਗ ਦੀ ਬੁਰੀ ਹਾਲਤ ਅਤੇ ਵਿਦੇਸ਼ ਨੀਤੀ ਜਿਹੇ ਮੁੱਦੇ ਸ਼ਾਮਲ ਹਨ।''
ਬ੍ਰਿਸਬੇਨ : ਕਈ ਵਾਹਨਾਂ 'ਚ ਹੋਈ ਟੱਕਰ, ਦੋ ਬੱਚਿਆਂ ਦੀ ਮੌਤ ਤੇ 28 ਲੋਕ ਜ਼ਖਮੀ
NEXT STORY