ਇੰਟਰਨੈਸ਼ਨਲ ਡੈਸਕ - ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਫੇਰੀ ਤੋਂ ਬਾਅਦ, ਹੁਣ ਅਮਰੀਕਾ ਦੇ ਇੰਡੀਆਨਾ ਰਾਜ ਦੇ ਗਵਰਨਰ ਐਰਿਕ ਹੋਲਕੋਮਬ ਨੇ ਚੀਨ ਦੀਆਂ ਧਮਕੀਆਂ ਨੂੰ ਦਰਕਿਨਾਰ ਕਰਦੇ ਹੋਏ ਸੋਮਵਾਰ ਨੂੰ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਅਮਰੀਕੀ ਨੇਤਾਵਾਂ ਨੇ ਹਾਲ ਹੀ 'ਚ ਦੋ ਹਾਈ-ਪ੍ਰੋਫਾਈਲ ਦੌਰੇ ਕੀਤੇ ਸਨ। ਚੀਨ ਨੇ ਇਨ੍ਹਾਂ ਦੌਰਿਆਂ 'ਤੇ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਚੀਨੀ ਫੌਜ ਨੇ ਫੌਜੀ ਅਭਿਆਸ ਕੀਤਾ ਸੀ। ਹੋਲਕੌਂਬ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਐਰਿਕ ਹੋਲਕੌਂਬ ਚਾਰ ਦਿਨਾਂ ਦੇ ਦੌਰੇ 'ਤੇ ਐਤਵਾਰ ਸ਼ਾਮ ਤਾਈਵਾਨ ਪਹੁੰਚੇ ਸਨ।
ਦੱਸ ਦੇਈਏ ਕਿ ਇਹ ਦੌਰਾ ਆਰਥਿਕ ਆਦਾਨ-ਪ੍ਰਦਾਨ 'ਤੇ ਧਿਆਨ ਕੇਂਦਰਿਤ ਕਰੇਗਾ। ਖ਼ਾਸ ਕਰਕੇ ਸੈਮੀਕੰਡਕਟਰਾਂ ਦੇ ਮਾਮਲੇ ਵਿੱਚ। ਇਸ ਮਹੀਨੇ ਦੇ ਸ਼ੁਰੂਆਤ ਵਿੱਚ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਅਮਰੀਕੀ ਕਾਂਗਰਸ ਦਾ ਨਵਾਂ ਵਫ਼ਦ ਤਾਇਵਾਨ ਦੇ ਦੌਰੇ 'ਤੇ ਆਇਆ ਸੀ। ਚੀਨ ਸਵੈ-ਸ਼ਾਸਨ ਵਾਲੇ ਟਾਪੂ ਨੂੰ ਆਪਣੇ ਖੇਤਰ ਵਜੋਂ ਦਾਅਵਾ ਕਰਦਾ ਹੈ ਅਤੇ ਵਿਦੇਸ਼ੀ ਸਰਕਾਰਾਂ ਨਾਲ ਕਿਸੇ ਵੀ ਅਦਾਨ-ਪ੍ਰਦਾਨ ਨੂੰ ਆਪਣੇ ਦਾਅਵੇ ਦੀ ਉਲੰਘਣਾ ਵਜੋਂ ਦੇਖਦਾ ਹੈ।
ਹੁਣ ਅਮਰੀਕਾ ਦੇ H-1B ਲਈ ਅਰਜ਼ੀਆਂ ਦੀ ਭਰਮਾਰ, ਵਿੱਤੀ ਸਾਲ 2023 ਦਾ ਟੀਚਾ ਹੋਇਆ ਪੂਰਾ
NEXT STORY