ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਓਰੇਗਨ 'ਚ ਪੁਲਿਸ ਅਧਿਕਾਰੀਆਂ ਦੁਆਰਾ ਛਾਪੇਮਾਰੀ 'ਚ ਵੱਡੀ ਮਾਤਰਾ 'ਚ ਭੰਗ ਦੇ ਪੌਦੇ ਜ਼ਬਤ ਕੀਤੇ ਗਏ ਹਨ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ 800 ਪੌਂਡ ਭੰਗ ਅਤੇ ਤਕਰੀਬਨ ਅੱਧੇ ਮਿਲੀਅਨ ਡਾਲਰ ਦੇ ਭੰਗ ਦੀ ਖੇਤੀ ਨਾਲ ਸਬੰਧਿਤ ਉਪਕਰਣਾਂ ਨੂੰ ਵੀ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ : ਮਿਨੀਸੋਟਾ ਦੇ ਬਾਰ 'ਚ ਹੋਈ ਗੋਲੀਬਾਰੀ, 1 ਦੀ ਮੌਤ ਤੇ 14 ਜ਼ਖਮੀ
ਹਾਲਾਂਕਿ ਓਰੇਗਨ ਸਟੇਟ 'ਚ ਮਨੋਰੰਜਨ ਦੀ ਵਰਤੋਂ ਲਈ ਭੰਗ ਦੀ ਵਰਤੋਂ ਕਾਨੂੰਨੀ ਹੈ, ਪਰ 22 ਸਤੰਬਰ ਦੀ ਇਹ ਛਾਪੇਮਾਰੀ ਭੰਗ ਦੀ ਗੈਰ-ਕਨੂੰਨੀ ਪੈਦਾਵਾਰ ਲਈ ਸੀ। ਭੰਗ ਅਤੇ ਇਸ ਦੀ ਪੈਦਾਵਾਰ ਨਾਲ ਸਬੰਧਿਤ ਉਪਕਰਣਾਂ ਤੋਂ ਇਲਾਵਾ, ਨਾਰਥ ਪਲੈਨਜ਼ ,ਓਰੇਗਨ 'ਚ ਵੀ 29 ਏਕੜ ਦੀ ਜਾਇਦਾਦ 'ਚੋਂ 5,719 ਭੰਗ ਦੇ ਪੌਦੇ ਜ਼ਬਤ ਕੀਤੇ ਗਏ ਹਨ। ਪੁਲਸ ਵੱਲੋਂ ਇਸ ਸਬੰਧੀ ਫਿਲਹਾਲ ਕਿਸੇ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਸਕਾਟਲੈਂਡ : 12 ਤੋਂ 15 ਸਾਲ ਦੀ ਉਮਰ ਦੇ ਇਕ-ਤਿਹਾਈ ਤੋਂ ਵੱਧ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਿਨੀਸੋਟਾ ਦੇ ਬਾਰ 'ਚ ਹੋਈ ਗੋਲੀਬਾਰੀ, 1 ਦੀ ਮੌਤ ਤੇ 14 ਜ਼ਖਮੀ
NEXT STORY